عَنِ ابْنِ عَبَّاسٍ رضي الله عنهما قَالَ: قَالَ رَسُولُ اللَّهِ صَلَّى اللَّهُ عَلَيْهِ وَسَلَّمَ:
«إِنَّ اللَّهَ يُحِبُّ أَنْ تُؤْتَى رُخَصُهُ، كَمَا يُحِبُّ أَنْ تُؤْتَى عَزَائِمُهُ».

[صحيح] - [رواه ابن حبان] - [صحيح ابن حبان: 354]
المزيــد ...

ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਅੱਲਾਹ ਤਆਲਾ ਇਹ ਪਸੰਦ ਕਰਦਾ ਹੈ ਕਿ ਉਸ ਦੀਆਂ ਛੂਟਾਂ ਦਾ ਫਾਇਦਾ ਲਿਆ ਜਾਵੇ, ਜਿਸ ਤਰ੍ਹਾਂ ਉਹ ਇਹ ਪਸੰਦ ਕਰਦਾ ਹੈ ਕਿ ਉਸਦੇ ਆਦੇਸ਼ਾਂ (ਹੁਕਮਾਂ) ਦਾ ਪਾਲਣ ਕੀਤਾ ਜਾਵੇ।"

[صحيح] - [رواه ابن حبان] - [صحيح ابن حبان - 354]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਇਹ ਦੱਸਿਆ ਹੈ ਕਿ ਅੱਲਾਹ ਤਆਲਾ ਇਹ ਪਸੰਦ ਕਰਦਾ ਹੈ ਕਿ ਸ਼ਰੀਅਤੀ ਹੁਕਮਾਂ ਅਤੇ ਇਬਾਦਤਾਂ ਵਿੱਚ ਉਸ ਦੀ ਦਿੱਤੀ ਹੋਈ ਛੋਟ (ਰੁਖਸਤ) ਜਿਵੇਂ ਸਫ਼ਰ ਦੀ ਹਾਲਤ ਵਿੱਚ ਨਮਾਜ਼ ਕਸਰ (ਘਟ) ਕਰਨਾ, ਦੋ ਨਮਾਜ਼ਾਂ ਨੂੰ ਇਕੱਠੀਆਂ ਕਰ ਕੇ ਪੜ੍ਹਨਾ ਆਦਿ 'ਤੇ ਅਮਲ ਕੀਤਾ ਜਾਵੇ। ਜਿਸ ਤਰ੍ਹਾਂ ਉਸਨੂੰ ਪਸੰਦ ਹੈ ਕਿ ਉਸ ਵੱਲੋਂ ਵਾਜਿਬ (ਲਾਜ਼ਮੀ) ਕੀਤੇ ਕੰਮਾਂ ਤੇ ਹੁਕਮਾਂ 'ਤੇ ਅਮਲ ਕੀਤਾ ਜਾਵੇ। ਕਿਉਂਕਿ ਛੂਟਾਂ ਅਤੇ ਵਾਜਿਬਾਂ— ਦੋਹਾਂ ਲਈ ਅੱਲਾਹ ਦਾ ਹੁਕਮ ਇੱਕੋ ਸਮਾਨ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਅੱਲਾਹ ਤਆਲਾ ਆਪਣੇ ਬੰਦਿਆਂ ਉੱਤੇ ਬੜਾ ਕਿਰਪਾਲੂ ਹੈ। ਇਹੋ ਕਾਰਨ ਹੈ ਕਿ ਉਹ ਇਸ ਗੱਲ ਨੂੰ ਪਸੰਦ ਕਰਦਾ ਹੈ ਕਿ ਉਸ ਵੱਲੋਂ ਦਿੱਤੀਆਂ ਛੂਟਾਂ ਦਾ ਫਾਇਦਾ ਲਿਆ ਜਾਵੇ।
  2. ਇਸ ਤੋਂ ਪਤਾ ਚੱਲਦਾ ਹੈ ਕਿ ਇਸਲਾਮੀ ਸ਼ਰੀਅਤ ਇੱਕ ਸੰਪੂਰਨ ਸ਼ਰੀਅਤ (ਕਾਨੂੰਨ) ਹੈ, ਜੋ ਮੁਸਲਮਾਨ ਦੀ ਪਰੇਸ਼ਾਨੀ ਤੇ ਔਖਿਆਈ ਨੂੰ ਦੂਰ ਕਰਦੀ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (68)