عَنْ أَنَسِ بْنِ مَالِكٍ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«إِنَّ اللهَ لَا يَظْلِمُ مُؤْمِنًا حَسَنَةً، يُعْطَى بِهَا فِي الدُّنْيَا وَيُجْزَى بِهَا فِي الْآخِرَةِ، وَأَمَّا الْكَافِرُ فَيُطْعَمُ بِحَسَنَاتِ مَا عَمِلَ بِهَا لِلَّهِ فِي الدُّنْيَا، حَتَّى إِذَا أَفْضَى إِلَى الْآخِرَةِ، لَمْ تَكُنْ لَهُ حَسَنَةٌ يُجْزَى بِهَا».
[صحيح] - [رواه مسلم] - [صحيح مسلم: 2808]
المزيــد ...
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:
“ਬੇਸ਼ੱਕ ਅੱਲਾਹ ਕਿਸੇ ਮੋਮਿਨ ਦੁਆਰਾ ਕੀਤੇ ਗਏ ਕਿਸੇ ਵੀ ਭਲਾਈ ਦੇ ਕੰਮ ਨੂੰ ਬਰਬਾਦ ਨਹੀਂ ਕਰਦਾ। ਉਸ ਨੂੰ ਚੰਗੇ ਕੰਮ ਦੇ ਬਦਲੇ ਵਿੱਚ ਦੁਨੀਆ ਵਿੱਚ ਵੀ ਮਿਹਰਾਂ ਦਿੱਤੀਆਂ ਜਾਂਦੀਆਂ ਹਨ ਤੇ ਆਖਰਤ ਵਿੱਚ ਵੀ ਉਸਦਾ ਬਦਲਾ ਮਿਲਦਾ ਹੈ। ਜਦੋਂ ਕਿ ਕਾਫ਼ਿਰ ਨੂੰ ਉਸ ਦੇ ਚੰਗੇ ਕੰਮਾਂ ਲਈ, ਜੋ ਉਸ ਨੇ ਦੁਨੀਆ ਵਿੱਚ ਅੱਲਾਹ ਲਈ ਕੀਤੇ ਹੋਣ, ਦੁਨੀਆ ਵਿੱਚ ਹੀ ਵਧੀਆ ਬਦਲਾ ਦੇ ਦਿੱਤਾ ਜਾਂਦਾ ਹੈ; ਇੱਥੋਂ ਤੱਕ ਕਿ ਜਦੋਂ ਉਹ ਆਖਰਤ ਵਿੱਚ ਪਹੁੰਚਦਾ ਹੈ, ਅਤੇ ਉਸ ਕੋਲ ਕੋਈ ਨੇਕੀ ਬਾਕੀ ਨਹੀਂ ਰਹਿੰਦੀ, ਜਿਸ ਦਾ ਬਦਲਾ ਉਸ ਨੂੰ ਦਿੱਤਾ ਜਾਵੇ।”
[صحيح] - [رواه مسلم] - [صحيح مسلم - 2808]
**ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਅੱਲਾਹ ਤਾਆਲਾ ਦੀ ਮੋਮਿਨਾਂ ਉੱਤੇ ਵੱਡੀ ਰਹਿਮਤ ਅਤੇ ਕਾਫਰਾਂ ਨਾਲ ਉਸਦੇ ਇਨਸਾਫ ਨੂੰ ਬਿਆਨ ਕਰਦੇ ਹਨ।** ਰਿਹਾ ਮੋਮਿਨ, ਤਾਂ ਉਸਦੇ ਕੀਤੇ ਕਿਸੇ ਨੇਕ ਅਮਲ ਦਾ ਸਵਾਬ ਘਟਾਇਆ ਨਹੀਂ ਜਾਂਦਾ; ਬਲਕਿ ਉਸਨੂੰ ਦੁਨੀਆ ਵਿੱਚ ਉਸ ਦੀ ਫਰਮਾਬਰਦਾਰੀ ਦੇ ਬਦਲੇ ਨੇਕੀਆਂ ਮਿਲਦੀਆਂ ਹਨ, ਅਤੇ ਆਖਿਰਤ ਵਿੱਚ ਲਈ ਉਨ੍ਹਾਂ ਦਾ ਇਨਾਮ ਸੰਭਾਲ ਕੇ ਰੱਖਿਆ ਜਾਂਦਾ ਹੈ; ਕਈ ਵਾਰ ਪੂਰਾ ਇਨਾਮ ਆਖਿਰਤ ਲਈ ਹੀ ਰੱਖਿਆ ਜਾਂਦਾ ਹੈ। **ਰਿਹਾ ਕਾਫਰ, ਤਾਂ ਅੱਲਾਹ ਉਸਨੂੰ ਦੁਨੀਆ ਵਿੱਚ ਹੀ ਉਸ ਦੀਆਂ ਨੇਕੀਆਂ ਦਾ ਬਦਲਾ ਦੇ ਦੇਂਦਾ ਹੈ, ਇੰਨਾ ਤੱਕ ਕਿ ਜਦੋਂ ਉਹ ਆਖਿਰਤ ਵਿੱਚ ਪਹੁੰਚਦਾ ਹੈ, ਤਾਂ ਉਸ ਲਈ ਉੱਥੇ ਕੋਈ ਇਨਾਮ ਨਹੀਂ ਹੁੰਦਾ ਜਿਸਦਾ ਉਹ ਹਕਦਾਰ ਬਣੇ; ਕਿਉਂਕਿ ਉਹ ਨੇਕ ਅਮਲ ਜੋ ਦੁਨੀਆਂ ਅਤੇ ਆਖਿਰਤ ਦੋਹਾਂ ਵਿੱਚ ਫਾਇਦਾ ਦੇਂਦੇ ਹਨ, ਉਹ ਸਿਰਫ਼ ਮੋਮਿਨ ਤੋਂ ਹੀ ਕਬੂਲ ਹੁੰਦੇ ਹਨ।**