عَنْ عُثْمَانَ رضي الله عنه قَالَ: سَمِعْتُ رَسُولَ اللهِ صَلَّى اللهُ عَلَيْهِ وَسَلَّمَ يَقُولُ:
«مَا مِنَ امْرِئٍ مُسْلِمٍ تَحْضُرُهُ صَلَاةٌ مَكْتُوبَةٌ فَيُحْسِنُ وُضُوءَهَا وَخُشُوعَهَا وَرُكُوعَهَا، إِلَّا كَانَتْ كَفَّارَةً لِمَا قَبْلَهَا مِنَ الذُّنُوبِ، مَا لَمْ يُؤْتِ كَبِيرَةً، وَذَلِكَ الدَّهْرَ كُلَّهُ».

[صحيح] - [رواه مسلم] - [صحيح مسلم: 228]
المزيــد ...

ਉਸਮਾਨ (ਰਜ਼ੀਅੱਲਾਹੁ ਅੰਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਰਸੂਲੁੱਲਾਹ ﷺ ਨੂੰ ਫਰਮਾਉਂਦੇ ਹੋਏ ਸੁਣਿਆ:
"ਜਦੋਂ ਕਿਸੇ ਮੁਸਲਮਾਨ ਦੇ ਅੱਗੇ ਫਰਜ਼ ਨਮਾਜ਼ ਦਾ ਸਮਾਂ ਆਉਂਦਾ ਹੈ ਅਤੇ ਉਹ ਚੰਗੀ ਤਰ੍ਹਾਂ ਵੁਜ਼ੂ ਕਰ ਕੇ, ਪੂਰਾ ਧਿਆਨ ਲਗਾ ਕੇ ਨਮਾਜ਼ ਪੜ੍ਹੇ ਅਤੇ ਚੰਗੀ ਤਰ੍ਹਾਂ ਰੁਕੂ (ਤੇ ਸਜਦਾ) ਕਰੇ, ਤਾਂ ਇਹ ਨਮਾਜ਼ ਉਸ ਦੇ ਪਿਛਲੇ ਗੁਨਾਹਾਂ ਦਾ ਕੱਫ਼ਾਰਾ ਬਣ ਜਾਂਦੀ ਹੈ — ਜਦੋਂ ਤੱਕ ਕਿ ਉਹ ਕੋਈ ਵੱਡਾ ਗੁਨਾਹ ਨਾ ਕਰੇ — ਅਤੇ ਹਮੇਸ਼ਾ ਇੰਜ ਹੀ ਹੁੰਦਾ ਰਹੇਗਾ।"

[صحيح] - [رواه مسلم] - [صحيح مسلم - 228]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜਦੋਂ ਕਿਸੇ ਮੁਸਲਮਾਨ ਦੇ ਸਾਹਮਣੇ ਫਰਜ਼ ਨਮਾਜ਼ ਦਾ ਸਮਾਂ ਆ ਜਾਵੇ, ਤਾਂ ਉਹ ਚੰਗੀ ਤਰ੍ਹਾਂ ਅਤੇ ਸੰਪੂਰਨ ਤਰੀਕੇ ਨਾਲ ਵੁਜ਼ੂ ਕਰੇ, ਫੇਰ ਉਹ ਖੁਸ਼ੂ ਤੇ ਖੁਜ਼ੂ (ਧਿਆਨ ਤੇ ਨਿਮਰਤਾ) ਨਾਲ ਇੰਜ ਨਮਾਜ਼ ਪੜ੍ਹੇ ਕਿ ਉਸ ਦਾ ਦਿਲ ਤੇ ਸ਼ਰੀਰ ਦੇ ਸਾਰੇ ਅੰਗ ਅੱਲਾਹ ਵੱਲ ਕੇਂਦਰਿਤ ਹੋਣ ਅਤੇ ਉਸਦੀ ਮਹਾਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਨਮਾਜ਼ ਦੇ ਕਾਰਜ ਜਿਵੇਂ ਰੁਕੂ, ਸੁਜਦਾ ਆਦਿ ਪੂਰੇ ਤੌਰ 'ਤੇ ਕਰੇ, ਤਾਂ ਇਹ ਨਮਾਜ਼ ਉਸ ਦੇ ਪਿਛਲੇ ਸਾਰੇ ਛੋਟੇ ਗੁਨਾਹਾਂ ਦਾ ਕੱਫ਼ਾਰਾ (ਹਰਜਾਨਾ/ਪ੍ਰਾਸ਼ਚਿਤ) ਬਣ ਜਾਂਦੀ ਹੈ, ਜਦੋਂ ਤੱਕ ਕਿ ਉਹ ਕੋਈ ਵੱਡਾ ਗੁਨਾਹ ਨਾ ਕਰ ਲਵੇ। ਇਹ ਫ਼ਜ਼ੀਲਤ (ਮਹੱਤਤਾ) ਹਮੇਸ਼ਾ ਲਈ ਤੇ ਹਰ ਨਮਾਜ਼ ਵਿੱਚ ਲਾਗੂ ਰਹਿੰਦੀ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਗੁਨਾਹਾਂ ਦਾ ਕੱਫ਼ਾਰਾ (ਹਰਜਾਨਾ/ਪ੍ਰਾਸ਼ਚਿਤ) ਉਹੀ ਨਮਾਜ਼ ਬਣਦੀ ਹੈ, ਜਿਸ ਲਈ ਬੰਦਾ ਚੰਗੀ ਤਰ੍ਹਾਂ ਵੁਜ਼ੂ ਕਰੇ ਅਤੇ ਜਿਸ ਨੂੰ ਉਹ ਪੂਰੇ ਖੁਸ਼ੂ ਤੇ ਖੁਜ਼ੂ (ਧਿਆਨ ਤੇ ਨਿਮਰਤਾ) ਨਾਲ ਅੱਲਾਹ ਨੂੰ ਰਾਜ਼ੀ ਕਰਨ ਲਈ ਪੜ੍ਹੇ।
  2. ਪਾਬੰਦੀ ਨਾਲ ਇਬਾਦਤ ਕਰਨ ਦੀ ਫ਼ਜ਼ੀਲਤ (ਮਹੱਤਤਾ)। ਅਜਿਹੀ ਇਬਾਦਤ ਇਨਸਾਨ ਦੇ ਛੋਟੇ ਗੁਨਾਹਾਂ ਕੱਫ਼ਾਰਾ ਬਣ ਜਾਂਦੀ ਹੈ।
  3. ਚੰਗੀ ਤਰ੍ਹਾਂ ਵੁਜ਼ੂ ਕਰਨ ਅਤੇ ਚੰਗੀ ਤਰ੍ਹਾਂ ਤੇ ਖੁਸ਼ੂ-ਖੁਜ਼ੂ ਨਾਲ ਨਮਾਜ਼ ਪੜ੍ਹਨ ਦੀ ਫ਼ਜ਼ੀਲਤ।
  4. ਛੋਟੇ ਗੁਨਾਹਾਂ ਦੀ ਮਾਫ਼ੀ ਲਈ ਵੱਡੇ ਗੁਨਾਹਾਂ ਤੋਂ ਬਚ ਕੇ ਰਹਿਣ ਦੀ ਅਹਿਮੀਅਤ।
  5. ਵੱਡੇ ਗੁਨਾਹਾਂ ਦੀ ਮਾਫ਼ੀ ਲਈ ਤੌਬਾ ਕਰਨੀ ਜ਼ਰੂਰੀ ਹੈ।
ਅਨੁਵਾਦ ਦਿਖਾਓਣਾ
ਹੋਰ