عن ابن عباس رضي الله عنهما قال: قال رسول الله صلى الله عليه وسلم:
«ما مِنْ أيَّامٍ العمَلُ الصَّالِحُ فيها أحبُّ إلى اللهِ مِن هذه الأيام» يعني أيامَ العشر، قالوا: يا رسُولَ الله، ولا الجهادُ في سبيلِ الله؟ قال: «ولا الجهادُ في سبيلِ الله، إلا رجلٌ خَرَجَ بنفسِه ومالِه فلم يَرْجِعْ من ذلك بشيءٍ».
[صحيح] - [رواه البخاري وأبو داود، واللفظ له] - [سنن أبي داود: 2438]
المزيــد ...
ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
«ਅਜਿਹੇ ਕੋਈ ਵੀ ਦਿਨ ਨਹੀਂ ਹਨ ਜਿਨ੍ਹਾਂ ਵਿੱਚ ਨੇਕੀ ਦੇ ਕੰਮ ਕਰਨਾ ਅੱਲਾਹ ਨੂੰ ਇਨ੍ਹਾਂ ਦਸ (10) ਦਿਨਾਂ ਨਾਲੋਂ ਜ਼ਿਆਦਾ ਪਸੰਦ ਹੋਣ।» ਆਪ ﷺ ਦੀ ਮੁਰਾਦ ਜ਼ੁਲ-ਹਿੱਜਾ ਮਹੀਨੇ ਦੇ ਪਹਿਲੇ ਦਸ ਦਿਨ ਹਨ। ਸਹਾਬੀਆਂ ਨੇ ਪੁੱਛਿਆ:ਹੇ ਅੱਲਾਹ ਦੇ ਰਸੂਲ! ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨਾ ਵੀ ਨਹੀਂ? ਆਪ ﷺ ਨੇ ਜਵਾਬ ਦਿੱਤਾ: «ਨਹੀਂ, ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨਾ ਵੀ ਨਹੀਂ; ਸਿਵਾਏ ਉਸ ਵਿਅਕਤੀ ਦੇ ਜੋ ਆਪਣੀ ਜਾਨ ਅਤੇ ਮਾਲ ਨਾਲ ਨਿੱਕਲਿਆ ਹੋਵੇ ਅਤੇ ਫੇਰ ਉਨ੍ਹਾਂ ਵਿੱਚੋਂ ਕੁੱਝ ਵੀ ਵਾਪਸ ਨਾ ਲੈ ਕੇ ਆਵੇ (ਭਾਵ ਸ਼ਹੀਦ ਹੋ ਜਾਵੇ ਅਤੇ ਉਸਦਾ ਸਾਰਾ ਮਾਲ ਵੀ ਖਰਚ ਹੋ ਜਾਵੇ)।»
[صحيح] - [رواه البخاري وأبو داود، واللفظ له] - [سنن أبي داود - 2438]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜ਼ੁਲ-ਹਿੱਜਾ ਮਹੀਨੇ ਦੇ ਪਹਿਲੇ ਦਸ ਦਿਨਾਂ ਵਿੱਚ ਨੇਕੀ ਦੇ ਕੰਮ ਕਰਨਾ ਸਾਲ ਦੇ ਬਾਕੀ ਦਿਨਾਂ ਵਿੱਚ ਨੇਕੀ ਦੇ ਕੰਮ ਕਰਨ ਨਾਲੋਂ ਜ਼ਿਆਦਾ ਬਿਹਤਰ ਹੈ।
ਇਸ 'ਤੇ ਸਹਾਬਾ (ਰਜ਼ੀਅੱਲਾਹੁ ਅਨਹੁਮ) ਨੇ ਨਬੀ ﷺ ਤੋਂ ਇਨ੍ਹਾਂ ਦਿਨਾਂ ਤੋਂ ਇਲਾਵਾ ਹੋਰ ਦਿਨਾਂ ਵਿੱਚ ਅੱਲਾਹ ਦੇ ਰਾਹ ਵਿੱਚ ਜਿਹਾਦ ਬਾਰੇ ਪੁੱਛਿਆ ਕਿ ਕੀ ਉਹ ਬਿਹਤਰ ਹੈ ਜਾਂ ਇਨ੍ਹਾਂ ਦਸ ਦਿਨਾਂ ਵਿੱਚ ਨੇਕੀ ਦਾ ਕੰਮ ਕਰਨਾ? ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਜਿਹਾਦ ਕਰਨਾ ਸਭ ਤੋਂ ਚੰਗੇ ਅਮਲਾਂ ਵਿੱਚੋਂ ਇੱਕ ਅਮਲ ਹੈ।
ਅੱਲਾਹ ਦੇ ਰਸੂਲ ﷺ ਨੇ ਇਹ ਜਵਾਬ ਦਿੱਤਾ ਕਿ ਇਨ੍ਹਾਂ ਦਿਨਾਂ ਵਿੱਚ ਨੇਕੀ ਦਾ ਕੰਮ ਕਰਨਾ ਬਾਕੀ ਦਿਨਾਂ ਵਿੱਚ ਜਿਹਾਦ ਕਰਨ ਨਾਲੋਂ ਬਿਹਤਰ ਹੈ। ਹਾਂ! ਉਸ ਵਿਅਕਤੀ ਦੀ ਗੱਲ ਵੱਖਰੀ ਹੈ, ਜੋ ਆਪਣੀ ਜਾਨ ਅਤੇ ਮਾਲ ਦੇ ਨਾਲ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਲਈ ਨਿੱਕਲਿਆ ਅਤੇ ਸਭ ਕੁੱਝ ਅੱਲਾਹ ਦੇ ਰਾਹ ਵਿੱਚ ਨਿਛਾਵਰ (ਕੁਰਬਾਨ) ਕਰ ਦਿੱਤਾ। ਉਸ ਵਿਅਕਤੀ ਦਾ ਇਹ ਅਮਲ ਇਨ੍ਹਾਂ ਮਹੱਤਵਪੂਰਨ ਦਸ ਦਿਨਾਂ ਵਿੱਚ ਨੇਕੀ ਦੇ ਕੰਮ ਕਰਨ ਨਾਲੋਂ ਬਿਹਤਰ ਹੈ।