عَن زَيْدِ بْنِ خَالِدٍ رَضِيَ اللَّهُ عَنْهُ أَنَّ رَسُولَ اللَّهِ صَلَّى اللهُ عَلَيْهِ وَسَلَّمَ قَالَ:
«مَنْ جَهَّزَ غَازِيًا فِي سَبِيلِ اللَّهِ فَقَدْ غَزَا، وَمَنْ خَلَفَ غَازِيًا فِي سَبِيلِ اللَّهِ بِخَيْرٍ فَقَدْ غَزَا».
[صحيح] - [متفق عليه] - [صحيح البخاري: 2843]
المزيــد ...
ਜ਼ੈਦ ਬਿਨ ਖਾਲਿਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ:
"ਜੋ ਕੋਈ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਵਾਲੇ ਮੁਜਾਹਿਦ ਦੀ ਤਿਆਰੀ ਵਿੱਚ ਮਦਦ ਕਰਦਾ ਹੈ, ਉਸਨੇ ਆਪ ਜਿਹਾਦ ਕੀਤਾ। ਅਤੇ ਜੋ ਕੋਈ ਅੱਲਾਹ ਦੇ ਰਾਹ ਵਿੱਚ ਨਿਕਲੇ ਮੁਜਾਹਿਦ ਦੇ ਪਿੱਛੇ ਉਸਦੇ ਘਰ-ਪਰਿਵਾਰ ਦੀ ਭਲਾਈ ਨਾਲ ਦੇਖਭਾਲ ਕਰਦਾ ਹੈ, ਉਸਨੇ ਵੀ ਜਿਹਾਦ ਕੀਤਾ।"
[صحيح] - [متفق عليه] - [صحيح البخاري - 2843]
ਨਬੀ ਕਰੀਮ ﷺ ਨੇ ਇਤਤਿਲਾ ਦਿੱਤੀ ਕਿ ਜੋ ਕੋਈ ਅੱਲਾਹ ਦੇ ਰਾਹ ਵਿੱਚ ਨਿਕਲੇ ਮੁਜਾਹਿਦ ਲਈ ਉਸਦੇ ਸਫ਼ਰ ਦੀ ਤਿਆਰੀ ਕਰੇ—ਜਿਵੇਂ ਕਿ ਹਥਿਆਰ, ਸਵਾਰੀ, ਖਾਣ-ਪੀਣ ਅਤੇ ਖਰਚ ਪੈਸਾ ਆਦਿ ਮੁਹੱਈਆ ਕਰੇ—ਉਹ ਗਾਜ਼ੀ ਦੇ ਹਕਮ ਵਿਚ ਆਉਂਦਾ ਹੈ ਅਤੇ ਉਸਨੂੰ ਮੁਜਾਹਿਦਾਂ ਵਾਂਗ ਸਵਾਬ ਮਿਲਦਾ ਹੈ।
ਜੋ ਕੋਈ ਮੁਜਾਹਿਦ ਦੀ ਗੈਰਹਾਜ਼ਰੀ ਵਿੱਚ ਉਸਦੇ ਘਰਵਾਲਿਆਂ ਦੀ ਭਲਾਈ ਨਾਲ ਦੇਖਭਾਲ ਕਰੇ ਅਤੇ ਉਸ ਦੀ ਜ਼ਿੰਮੇਵਾਰੀ ਸੰਭਾਲੇ, ਉਹ ਵੀ ਗਾਜ਼ੀ ਦੇ ਦਰਜੇ ਵਿਚ ਹੈ।