عَنِ الْبَرَاءِ رضي الله عنه:
عَنِ النَّبِيِّ صَلَّى اللهُ عَلَيْهِ وَسَلَّمَ أَنَّهُ قَالَ فِي الْأَنْصَارِ: «لَا يُحِبُّهُمْ إِلَّا مُؤْمِنٌ، وَلَا يُبْغِضُهُمْ إِلَّا مُنَافِقٌ، مَنْ أَحَبَّهُمْ أَحَبَّهُ اللهُ وَمَنْ أَبْغَضَهُمْ أَبْغَضَهُ اللهُ».
[صحيح] - [متفق عليه] - [صحيح مسلم: 75]
المزيــد ...
ਬਰਾਅ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
ਉਹ ਅੱਲਾਹ ਦੇ ਨਬੀ ﷺ ਤੋਂ ਰਿਵਾਇਤ ਕਰਦੇ ਹਨ ਕਿ ਆਪ ﷺ ਨੇ ਅੰਸਾਰੀਆਂ ਬਾਰੇ ਫਰਮਾਇਆ: "ਉਨ੍ਹਾਂ ਨਾਲ ਸਿਰਫ ਮੋਮਿਨ ਹੀ ਮੁਹੱਬਤ ਕਰੇਗਾ ਅਤੇ ਉਨ੍ਹਾਂ ਨਾਲ ਸਿਰਫ ਮੁਨਾਫ਼ਿਕ ਹੀ ਨਫਰਤ ਕਰੇਗਾ। ਜੋ ਉਨ੍ਹਾਂ ਨਾਲ ਮੁਹੱਬਤ ਕਰੇਗਾ, ਅੱਲਾਹ ਉਸ ਨਾਲ ਮੁਹੱਬਤ ਕਰੇਗਾ ਅਤੇ ਜੋ ਉਨ੍ਹਾਂ ਨਾਲ ਨਫ਼ਰਤ ਕਰੇਗਾ, ਅੱਲਾਹ ਉਸ ਨਾਲ ਨਫ਼ਰਤ ਕਰੇਗਾ।"
[صحيح] - [متفق عليه] - [صحيح مسلم - 75]
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਮਦੀਨੇ ਵਿੱਚ ਰਹਿਣ ਵਾਲੇ ਅੰਸਾਰੀਆਂ ਨਾਲ ਮੁਹੱਬਤ ਕਰਨਾ ਈਮਾਨ ਦੀ ਸੰਪੂਰਨਤਾ ਦੀ ਨਿਸ਼ਾਨੀ ਹੈ। ਇਹ ਇਸ ਲਈ ਹੈ ਕਿਉਂਕਿ ਉਨ੍ਹਾਂ ਨੇ ਇਸਲਾਮ ਅਤੇ ਅੱਲਾਹ ਦੇ ਨਬੀ ﷺ ਦੀ ਮਦਦ ਵਿੱਚ ਪਹਿਲ ਕੀਤੀ, ਮੁਸਲਮਾਨਾਂ ਨੂੰ ਪਨਾਹ (ਸ਼ਰਨ) ਦਿੱਤੀ ਅਤੇ ਅੱਲਾਹ ਦੀ ਰਾਹ ਵਿੱਚ ਆਪਣੀ ਜਾਨ ਤੇ ਮਾਲ ਨਾਲ ਕੁਰਬਾਨੀ ਦਿੱਤੀ। ਇਸੇ ਤਰ੍ਹਾਂ ਆਪ ﷺ ਨੇ ਦੱਸਿਆ ਕਿ ਉਨ੍ਹਾਂ ਨਾਲ ਨਫ਼ਰਤ ਕਰਨਾ ਨਿਫ਼ਾਕ (ਪਖੰਡ) ਦੀ ਨਿਸ਼ਾਨੀ ਹੈ। ਫੇਰ ਅੱਲਾਹ ਦੇ ਰਸੂਲ ﷺ ਨੇ ਦੱਸਿਆ ਕਿ ਜੋ ਕੋਈ ਵੀ ਅੰਸਾਰੀਆਂ ਨਾਲ ਮੁਹੱਬਤ ਰੱਖੇਗਾ, ਅੱਲਾਹ ਵੀ ਉਸ ਨਾਲ ਮੁਹੱਬਤ ਰੱਖੇਗਾ ਅਤੇ ਜੋ ਅੰਸਾਰੀਆਂ ਨਾਲ ਬੁਗ਼ਜ਼ (ਨਫ਼ਰਤ) ਰੱਖੇਗਾ, ਅੱਲਾਹ ਵੀ ਉਸ ਨਾਲ ਬੁਗ਼ਜ਼ ਰੱਖੇਗਾ।