عن أنس رضي الله عنه قال: قال النبي صلى الله عليه وسلم:
«لَا يُؤْمِنُ أَحَدُكُمْ حَتَّى أَكُونَ أَحَبَّ إِلَيْهِ مِنْ وَالِدِهِ وَوَلَدِهِ وَالنَّاسِ أَجْمَعِينَ».
[صحيح] - [متفق عليه] - [صحيح البخاري: 15]
المزيــد ...
ਅਨਸ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਨਬੀ ਕਰੀਮ ﷺ ਨੇ ਫਰਮਾਇਆ:
"ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਦੋਂ ਤੱਕ ਪੱਕਾ ਮੋਮਿਨ (ਈਮਾਨ ਵਾਲਾ) ਨਹੀਂ ਹੋ ਸਕਦਾ, ਜਦੋਂ ਤੱਕ ਮੈਂ (ਨਬੀ ਕਰੀਮ ﷺ) ਉਸ ਲਈ ਉਸਦੇ ਪਿਓ, ਉਸਦੇ ਪੁੱਤਰ ਅਤੇ ਸਾਰੇ ਲੋਕਾਂ ਨਾਲੋਂ ਵੱਧ ਪਿਆਰਾ ਨਾ ਹੋ ਜਾਵਾਂ।"
[صحيح] - [متفق عليه] - [صحيح البخاري - 15]
ਅੱਲਾਹ ਦੇ ਰਸੂਲ ﷺ ਸਾਨੂੰ ਦੱਸਦੇ ਹਨ ਕਿ ਕੋਈ ਮੁਸਲਮਾਨ ਉਦੋਂ ਤੱਕ ਪੱਕਾ ਈਮਾਨ ਵਾਲਾ ਨਹੀਂ ਬਣ ਸਕਦਾ, ਜਦੋਂ ਤੱਕ ਰਸੂਲੁੱਲਾਹ ﷺ ਦੀ ਮੁਹੱਬਤ ਨੂੰ ਆਪਣੀ ਮਾਂ, ਪਿਓ, ਪੁੱਤਰ, ਧੀ ਅਤੇ ਸਾਰੇ ਲੋਕਾਂ ਦੀ ਮੁਹੱਬਤ ਤੋਂ ਉੱਤੇ ਨਾ ਰੱਖੇ। ਇਹ ਮੁਹੱਬਤ ਇਸ ਗੱਲ ਦੀ ਮੰਗ ਕਰਦੀ ਹੈ ਕਿ ਆਪ ﷺ ਦੇ ਹੁਕਮਾਂ ਦਾ ਪਾਲਣ ਕੀਤਾ ਜਾਵੇ, ਆਪ ਦਾ ਸਤਿਕਾਰ ਕੀਤਾ ਜਾਵੇ, ਆਪ ਦੇ ਹੱਕ ਵਿੱਚ ਖੜ੍ਹਿਆ ਜਾਵੇ, ਅਤੇ ਆਪ ਦੀ ਅਵਗਿਆਕਾਰੀ/ਅਣਆਗਿਆਕਾਰੀ ਤੋਂ ਬਚਿਆ ਜਾਵੇ।