عن أبي بكرة رضي الله عنه قال: قال النبي صلى الله عليه وسلم:
«أَلَا أُنَبِّئُكُمْ بِأَكْبَرِ الْكَبَائِرِ؟» ثَلَاثًا، قَالُوا: بَلَى يَا رَسُولَ اللهِ، قَالَ: «الْإِشْرَاكُ بِاللهِ، وَعُقُوقُ الْوَالِدَيْنِ» وَجَلَسَ وَكَانَ مُتَّكِئًا، فَقَالَ: «أَلَا وَقَوْلُ الزُّورِ»، قَالَ: فَمَا زَالَ يُكَرِّرُهَا حَتَّى قُلْنَا: لَيْتَهُ سَكَتَ.
[صحيح] - [متفق عليه] - [صحيح البخاري: 2654]
المزيــد ...
ਅਬੁ-ਬਕਰਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਕੀ ਮੈਂ ਤੁਹਾਨੂੰ ਸਭ ਤੋਂ ਭੈੜੇ ਵੱਡੇ ਗੁਨਾਹਾਂ ਬਾਰੇ ਨਾ ਦੱਸਾਂ?" ਇਹ ਗੱਲ ਆਪ ﷺ ਨੇ ਤਿੰਨ ਵਾਰ ਦੁਹਰਾਈ। ਲੋਕਾਂ ਨੇ ਕਿਹਾ: ਜ਼ਰੂਰ, ਹੇ ਅੱਲਾਹ ਦੇ ਰਸੂਲ! ਤਾਂ ਆਪ ﷺ ਨੇ ਫਰਮਾਇਆ: "ਅੱਲਾਹ ਦੇ ਨਾਲ ਸ਼ਿਰਕ ਕਰਨਾ ਅਤੇ ਮਾਪਿਆਂ ਦੀ ਨਾਫਰਮਾਨੀ ਕਰਨਾ।" ਇਹ ਕਹਿੰਦੇ ਹੋਏ ਆਪ ﷺ ਟੇਕ ਲਗਾ ਕੇ ਬੈਠੇ ਸਨ, ਲੇਕਿਨ ਫੇਰ ਸਿਧੇ ਹੋ ਕੇ ਬੈਠੇ ਤੇ ਫਰਮਾਇਆ: "ਖ਼ਬਰਦਾਰ! ਝੂਠੀ ਗੱਲ ਕਹਿਣਾ (ਵੀ ਵੱਡਾ ਗੁਨਾਹ ਹੈ)।" ਆਪ ﷺ ਇਸ ਗੱਲ ਨੂੰ ਇੰਨੀ ਵਾਰੀ ਦੁਹਰਾਉਂਦੇ ਰਹੇ ਕਿ ਅਸੀਂ ਕਿਹਾ: ਕਾਸ਼ ਆਪ ﷺ ਖਮੋਸ਼ ਹੋ ਜਾਣ।
[صحيح] - [متفق عليه] - [صحيح البخاري - 2654]
ਅੱਲਾਹ ਦੇ ਨਬੀ ﷺ ਨੇ ਆਪਣੇ ਸਾਥੀਆਂ (ਸਹਾਬੀਆਂ) ਨੂੰ ਸਭ ਤੋਂ ਵੱਡੇ ਗੁਨਾਹਾਂ ਬਾਰੇ ਦੱਸਦੇ ਹੋਏ ਇਨ੍ਹਾਂ ਤਿੰਨ ਵੱਡੇ ਗੁਨਾਹਾਂ ਦਾ ਜ਼ਿਕਰ ਕੀਤਾ:
1- ਅੱਲਾਹ ਦਾ ਸ਼ਰੀਕ (ਸਾਂਝੀ) ਬਣਾਉਣਾ: ਸ਼ਿਰਕ ਨਾਮ ਹੈ ਕਿਸੇ ਵੀ ਇਬਾਦਤ ਨੂੰ ਅੱਲਾਹ ਤੋਂ ਇਲਾਵਾ ਕਿਸੇ ਹੋਰ ਲਈ ਕਰਨ ਅਤੇ ਗ਼ੈਰਉੱਲਾਹ (ਅੱਲਾਹ ਤੋਂ ਇਲਾਵਾ ਕਿਸੇ ਹੋਰ) ਨੂੰ ਉਲੂਹੀਅਤ (ਇਕਲੌਤਾ ਇਸ਼ਟ ਹੋਣ), ਰਬੂਬੀਅਤ ( ਇਕਲੌਤਾ ਰੱਬ ਹੋਣ) ਅਤੇ ਨਾਵਾਂ ਤੇ ਸਿਫਤਾਂ ਵਿੱਚ ਅੱਲਾਹ ਦੇ ਬਰਾਬਰ ਬਣਾ ਦੇਣਾ।
2- ਮਾਪਿਆਂ ਦੀ ਨਾਫਰਮਾਨੀ (ਅਣਆਗਿਆਕਾਰੀ): ਭਾਵ ਮਾਂ-ਬਾਪ ਨੂੰ ਕਿਸੇ ਬੋਲ ਜਾਂ ਕੰਮ ਦੁਆਰਾ ਜਾਂ ਉਨ੍ਹਾਂ ਨਾਲ ਚੰਗਾ ਵਿਹਾਰ ਨਾ ਕਰ ਕੇ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਤਕਲੀਫ ਦੇਣਾ।
3- ਝੂਠ ਬੋਲਣਾ, ਜਿਸ ਵਿੱਚ ਝੂਠੀ ਗਵਾਹੀ ਦੇਣਾ ਵੀ ਸ਼ਾਮਲ ਹੈ: ਇਸ ਤੋਂ ਮੁਰਾਦ ਹਰ ਉਹ ਘੜ੍ਹੀ ਹੋਈ ਤੇ ਝੂਠੀ ਗੱਲ ਹੈ, ਜਿਸ ਦਾ ਉਦੇਸ਼ ਕਿਸੇ ਦਾ ਮਾਲ (ਧਨ) ਹੜੱਪਣਾ ਜਾਂ ਕਿਸੇ ਦੀ ਬੇਇੱਜ਼ਤੀ ਕਰਨਾ ਆਦਿ ਹੋਵੇ।
ਅੱਲਾਹ ਦੇ ਨਬੀ ﷺ ਨੇ ਝੂਠ ਬੋਲਣ ਤੋਂ ਬਾਰ-ਬਾਰ ਚੇਤਾਵਨੀ ਦੇ ਕੇ ਇਹ ਸਮਝਾਇਆ ਕਿ ਝੂਠ ਇੱਕ ਬੁਰੀ ਚੀਜ਼ ਹੈ ਅਤੇ ਸਮਾਜ ਉੱਤੇ ਇਸ ਦੇ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ। ਆਪ ﷺ ਨੇ ਝੂਠ ਬੋਲਣ ਤੋਂ ਇੰਨੀ ਵਾਰ ਸਾਵਧਾਨ ਕੀਤਾ ਕਿ ਸਹਾਬੀਆਂ ਨੇ ਆਪ ﷺ ਦੀ ਪਰੇਸ਼ਾਨੀ ਨੂੰ ਦੇਖ ਕੇ ਕਿਹਾ ਕਿ ਕਾਸ਼ ਆਪ ﷺ ਖਮੋਸ਼ ਹੋ ਜਾਂਦੇ!