عن أبي مَرْثَدٍ الغَنَوِيّ رضي الله عنه قال: قال رسول الله صلى الله عليه وسلم:
«لَا تَجْلِسُوا عَلَى الْقُبُورِ، وَلَا تُصَلُّوا إِلَيْهَا».

[صحيح] - [رواه مسلم] - [صحيح مسلم: 972]
المزيــد ...

ਅਬੁ ਮਰਸਦ ਗ਼ਨਵੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਕਬਰਾਂ 'ਤੇ ਨਾ ਬੈਠੋ ਅਤੇ ਉਨ੍ਹਾਂ ਵੱਲ ਰੁਖ ਕਰਕੇ ਨਮਾਜ਼ ਨਾ ਪੜ੍ਹੋ।"

[صحيح] - [رواه مسلم] - [صحيح مسلم - 972]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਕਬਰਾਂ 'ਤੇ ਬੈਠਣ ਤੋਂ ਮਨਾਹ ਕੀਤਾ ਹੈ।
ਇਸੇ ਤਰ੍ਹਾਂ ਕਬਰਾਂ ਵੱਲ ਰੁਖ ਕਰਕੇ ਇੰਜ ਨਮਾਜ਼ ਪੜ੍ਹਨ ਤੋਂ ਵੀ ਮਨਾਹ ਕੀਤਾ ਹੈ ਕਿ ਕਬਰ ਨਮਾਜ਼ੀ ਦੇ ਕਿਬਲੇ ਦੀ ਦਿਸ਼ਾ ਵਿੱਚ ਹੋਵੇ। ਮਨਾਹ ਕਰਨ ਦਾ ਕਾਰਨ ਹੈ ਕਿ ਇਹ ਸ਼ਿਰਕ ਵੱਲ ਲਿਜਾਣ ਦਾ ਸਾਧਨ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਕਬਰਸਤਾਨ ਵਿੱਚ ਕਬਰਾਂ ਵਿਚਕਾਰ ਜਾਂ ਉਨ੍ਹਾਂ ਵੱਲ ਮੂੰਹ ਕਰ ਕੇ ਨਮਾਜ਼ ਪੜ੍ਹਨ ਦੀ ਮਨਾਹੀ। ਲੇਕਿਨ ਜਨਾਜ਼ੇ ਦੀ ਨਮਾਜ਼ ਇਸ ਮਨਾਹੀ ਦੇ ਦਾਇਰੇ ਤੋਂ ਬਾਹਰ ਹੈ, ਜਿਵੇਂ ਕਿ ਸੁੰਨਤ ਤੋਂ ਸਾਬਤ ਹੈ।
  2. ਕਬਰਾਂ ਵੱਲ ਰੁਖ ਕਰ ਕੇ ਨਮਾਜ਼ ਪੜ੍ਹਨ ਤੋਂ ਮਨਾਹ ਸ਼ਿਰਕ ਦੇ ਦਰਵਾਜ਼ਿਆਂ ਨੂੰ ਬੰਦ ਕਰਨ ਲਈ ਕੀਤਾ ਗਿਆ ਹੈ।
  3. ਇਸਲਾਮ ਨੇ ਕਬਰਾਂ ਦੇ ਮਾਮਲੇ ਵਿੱਚ ਹੱਦ ਤੋਂ ਵੱਧ ਧਾਰਮਿਕਤਾ ਵਿਖਾਉਣ (ਗੁਲੂ ਕਰਨ) ਦੇ ਨਾਲ-ਨਾਲ ਉਨ੍ਹਾਂ ਦਾ ਨਿਰਾਦਰ ਕਰਨ ਤੋਂ ਵੀ ਮਨਾਹ ਕੀਤਾ ਹੈ। ਇੱਥੇ ਨਾ ਤਾਂ ਹਦੋਂ ਅੱਗੇ ਵਧਣ ਦੀ ਇਜਾਜ਼ਤ ਹੈ ਨਾ ਹੀ ਲਾਪਰਵਾਹੀ ਵਰਤਣ ਦੀ।
  4. ਮੁਸਲਮਾਨ ਦੀ ਹੁਰਮਤ (ਸਨਮਾਨ) ਉਸ ਦੀ ਮੌਤ ਤੋਂ ਬਾਅਦ ਵੀ ਬਾਕੀ ਰਹਿੰਦੀ ਹੈ। ਕਿਉਂਕਿ ਅੱਲਾਹ ਦੇ ﷺ ਨੇ ਫਰਮਾਇਆ: "ਮਰੇ ਹੋਏ ਵਿਅਕਤੀ ਦੀ ਹੱਡੀ ਤੋੜਨਾ ਜਿਉਂਦੇ ਵਿਅਕਤੀ ਦੀ ਹੱਡੀ ਤੋੜਨ ਦੇ ਬਰਾਬਰ ਹੈ।"
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (63)
ਹੋਰ