عن أبي سعيد الخُدْريِّ رضي الله عنه قال: سمعت رسول الله صلى الله عليه وسلم يقول:
«مَنْ رَأَى مِنْكُمْ مُنْكَرًا فَلْيُغَيِّرْهُ بِيَدِهِ، فَإِنْ لَمْ يَسْتَطِعْ فَبِلِسَانِهِ، فَإِنْ لَمْ يَسْتَطِعْ فَبِقَلْبِهِ، وَذَلِكَ أَضْعَفُ الْإِيمَانِ».
[صحيح] - [رواه مسلم] - [صحيح مسلم: 49]
المزيــد ...
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਕਹਿੰਦੇ ਹੋਏ ਸੁਣਿਆ:
"ਤੁਹਾਡੇ ਵਿਚੋਂ ਜੋ ਕੋਈ ਮੁਨਕਰ (ਗਲਤ ਕੰਮ ਹੁੰਦਾ) ਵੇਖੇ, ਉਹ ਉਸਨੂੰ ਆਪਣੇ ਹੱਥ (ਤਾਕਤ) ਨਾਲ ਬਦਲ ਦੇਵੇ।
ਜੇਕਰ ਉਹ ਇਸ ਦੀ ਸਮਰੱਥਾ ਨਾ ਰੱਖਦਾ ਹੋਵੇ ਤਾਂ ਆਪਣੀ ਜ਼ੁਬਾਨ ਨਾਲ (ਬਦਲੇ)।
ਜੇਕਰ ਉਹ ਇਸ ਦੀ ਵੀ ਸਮਰੱਥਾ ਨਾ ਰੱਖਦਾ ਹੋਵੇ ਤਾਂ ਆਪਣੇ ਦਿਲ ਤੋਂ ਉਸਨੂੰ ਬੁਰਾ ਮੰਨੇ, ਅਤੇ ਇਹ ਈਮਾਨ ਦਾ ਸਭ ਤੋਂ ਕਮਜ਼ੋਰ ਦਰਜਾ ਹੈ।"
[صحيح] - [رواه مسلم] - [صحيح مسلم - 49]
ਨਬੀ ਕਰੀਮ ﷺ ਇਸ ਹਦੀਸ ਵਿੱਚ ਬੰਦੇ ਦੀ ਸਮਰੱਥਾ ਅਨੁਸਾਰ ਬੁਰਾਈ (ਮੁਨਕਰ) ਨੂੰ ਬਦਲਣ (ਰੋਕਣ) ਦਾ ਹੁਕਮ ਦਿੰਦੇ ਹਨ। ਇੱਥੇ ਬੁਰਾਈ ਤੋਂ ਭਾਵ ਹਰ ਉਹ ਚੀਜ਼ ਤੇ ਕਰਮ ਹੈ ਜਿਸ ਤੋਂ ਅੱਲਾਹ ਅਤੇ ਉਸ ਦੇ ਰਸੂਲ ਨੇ ਮਨਾਹ ਕੀਤਾ ਹੈ। ਜੇਕਰ ਕੋਈ ਬੰਦਾ ਕਿਸੇ ਬੁਰਾਈ ਨੂੰ ਵੇਖੇ ਅਤੇ ਜੇਕਰ ਉਸ ਕੋਲ ਰੋਕਣ ਦੀ ਸਮਰੱਥਾ ਹੋਵੇ ਤਾਂ ਉਸ 'ਤੇ ਇਹ ਜ਼ਿੰਮੇਵਾਰੀ ਆਉਂਦੀ ਹੈ ਕਿ ਉਸ ਬੁਰਾਈ ਨੂੰ ਆਪਣੇ ਹੱਥ ਨਾਲ ਬਦਲੇ। ਜੇਕਰ ਹੱਥ ਨਾਲ ਬਦਲਣ ਦੀ ਸਮਰੱਥਾ ਨਾ ਹੋਵੇ ਤਾਂ ਆਪਣੀ ਜ਼ੁਬਾਨ ਨਾਲ ਬਦਲੇ। ਇਸਤੋਂ ਭਾਵ ਹੈ ਕਿ ਮਾੜਾ ਕੰਮ ਕਰਨ ਵਾਲੇ ਨੂੰ ਇਸ ਤੋਂ ਮਨਾਹ ਕਰੇ, ਉਸਨੂੰ ਇਸ ਦੇ ਨੁਕਸਾਨ ਬਾਰੇ ਦੱਸੇ ਅਤੇ ਇਸ ਬੁਰਾਈ ਦੀ ਥਾਂ ਭਲਾਈ ਦੇ ਕੰਮ ਵੱਲ ਉਸਦੀ ਅਗਵਾਈ ਕਰੇ। ਜੇਕਰ ਇਸ ਤੋਂ ਵੀ ਅਸਮਰੱਥ ਹੋਵੇ ਤਾਂ ਉਸ ਨੂੰ ਆਪਣੇ ਦਿਲ ਤੋਂ ਬਦਲੇ, ਭਾਵ ਕਿ ਇਸ ਬੁਰਾਈ ਨੂੰ ਦਿਲੋਂ ਨਫ਼ਰਤ ਕਰੇ ਅਤੇ ਪੱਕਾ ਇਰਾਦਾ ਕਰੇ ਕਿ ਜਦੋਂ ਵੀ ਉਸ ਕੋਲ ਇਸ ਨੂੰ ਬਦਲਣ ਦੀ ਸਮਰੱਥਾ ਹੋਵੇਗੀ ਤਾਂ ਜ਼ਰੂਰ ਹੀ ਉਸਨੂੰ ਬਦਲੇਗਾ। ਬੁਰਾਈ ਨੂੰ ਦਿਲ ਨਾਲ ਬਦਲਣਾ ਈਮਾਨ ਦੇ ਦਰਜਿਆਂ ਵਿੱਚ ਸਭ ਤੋਂ ਨਿਚਲਾ ਤੇ ਕਮਜ਼ੋਰ ਦਰਜਾ ਹੈ।