عن جرير بن عبد الله رضي الله عنه قال: قال رسول الله صلى الله عليه وسلم:
«مَنْ لَا يَرْحَمِ النَّاسَ لَا يَرْحَمْهُ اللهُ عَزَّ وَجَلَّ».
[صحيح] - [متفق عليه] - [صحيح مسلم: 2319]
المزيــد ...
ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਫਰਮਾਇਆ:
"ਜੋ ਇਨਸਾਨਾਂ 'ਤੇ ਰਹਿਮ ਨਹੀਂ ਕਰਦਾ, ਉਸ 'ਤੇ ਅੱਲਾਹ (ਅਜ਼ਜ਼ਾ ਵ ਜੱਲ) ਰਹਿਮ ਨਹੀਂ ਕਰਦਾ।"
[صحيح] - [متفق عليه] - [صحيح مسلم - 2319]
ਨਬੀ ਕਰੀਮ (ਸੱਲੱਲਾਹੁ ਅਲੈਹਿ ਵਸੱਲਮ) ਇਸ਼ਾਰਾ ਕਰ ਰਹੇ ਹਨ ਕਿ ਇਨਸਾਨਾਂ ਉੱਤੇ ਰਹਿਮ ਕਰਨਾ — ਉਨ੍ਹਾਂ ਦੀ ਹਾਲਤ ਤੇ ਦਿਲੋਂ ਹਮਦਰਦੀ ਕਰਨੀ, ਉਨ੍ਹਾਂ ਦੀ ਮਦਦ ਕਰਨੀ — ਇਹ ਅਮਲ ਅੱਲਾਹ ਦੀ ਰਹਿਮਤ ਹਾਸਲ ਕਰਨ ਦੇ ਸਭ ਤੋਂ ਵੱਡੇ ਵਸੀਲੇ ਹਨ। ਜੇ ਇੱਕ ਬੰਦਾ ਲੋਕਾਂ ਨਾਲ ਸਖ਼ਤੀ ਕਰਦਾ ਹੈ, ਉਨ੍ਹਾਂ ਉੱਤੇ ਰਹਿਮ ਨਹੀਂ ਕਰਦਾ, ਤਾਂ ਅੱਲਾਹ ਤਆਲਾ ਵੀ ਉਸ ਉੱਤੇ ਆਪਣੀ ਰਹਿਮਤ ਨਹੀਂ ਕਰਦਾ।