عَنْ جَرِيرِِ بْنِ عَبْدِ اللَّهِ رضي الله عنه قَالَ:
بَايَعْتُ رَسُولَ اللَّهِ صَلَّى اللهُ عَلَيْهِ وَسَلَّمَ عَلَى شَهَادَةِ أَنْ لاَ إِلَهَ إِلَّا اللَّهُ، وَأَنَّ مُحَمَّدًا رَسُولُ اللَّهِ، وَإِقَامِ الصَّلاَةِ، وَإِيتَاءِ الزَّكَاةِ، وَالسَّمْعِ وَالطَّاعَةِ، وَالنُّصْحِ لِكُلِّ مُسْلِمٍ.
[صحيح] - [متفق عليه] - [صحيح البخاري: 2157]
المزيــد ...
ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਮੈਂ ਅੱਲਾਹ ਦੇ ਰਸੂਲ ﷺ ਦੇ ਹੱਥ 'ਤੇ ਇਸ ਗੱਲ ਦੀ ਬੈਤ ਕੀਤੀ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਾ ਹੋਣ ਅਤੇ ਮੁਹੰਮਦ ﷺ ਦੇ ਅੱਲਾਹ ਦੇ ਰਸੂਲ ਹੋਣ ਦੀ ਗਵਾਹੀ ਦਿਆਂਗਾ, ਨਮਾਜ਼ ਪੜ੍ਹਾਂਗਾ, ਜ਼ਕਾਤ ਦਿਆਂਗਾ, (ਮੁਸਲਮਾਨ ਸ਼ਾਸਕਾਂ ਦੀ ਗੱਲ) ਸੁਣਾਂਗਾ ਤੇ ਮੰਨਾਂਗਾ ਅਤੇ ਹਰ ਮੁਸਲਮਾਨ ਦੀ ਖ਼ੈਰਖਵਾਹੀ ਕਰਾਂਗਾ।
[صحيح] - [متفق عليه] - [صحيح البخاري - 2157]
ਸਹਾਬੀ ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਦੱਸਦੇ ਹਨ ਕਿ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਨਾਲ ਤੌਹੀਦ ’ਤੇ ਕਾਇਮ ਰਹਿਣ (ਭਾਵ ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣ), ਦਿਨ ਤੇ ਰਾਤ ਵਿੱਚ ਪੰਜ ਨਮਾਜ਼ਾਂ -ਉਨ੍ਹਾਂ ਦੀਆਂ ਸ਼ਰਤਾਂ, ਰੁਕਨਾਂ (ਥੰਮ੍ਹਾਂ), ਵਾਜਿਬ ਅਮਲਾਂ ਅਤੇ ਸੁੰਨਤਾਂ ਸਮੇਤ- ਪੜ੍ਹਨ, ਫਰਜ਼ ਜ਼ਕਾਤ ਦੇਣ — ਜੋ ਕਿ ਇੱਕ ਮਾਲੀ (ਧਨ ਨਾਲ ਸਬੰਧਤ) ਇਬਾਦਤ ਹੈ ਅਤੇ ਜਿਸ ਨੂੰ ਮਾਲਦਾਰਾਂ ਤੋਂ ਲੈ ਕੇ ਹੱਕਦਾਰ ਨਿਰਧਨਾਂ ਆਦਿ ਵਿੱਚ ਵੰਡਿਆ ਜਾਂਦਾ ਹੈ, ਹੁਕਮਰਾਨਾਂ (ਸ਼ਾਸਕਾਂ) ਦੀ ਗੱਲ ਮੰਨਣ ਅਤੇ ਹਰ ਮੁਸਲਮਾਨ ਦੀ ਖ਼ੈਰਖਵਾਹੀ (ਸਦਭਾਵਨਾ) ਕਰਨ ਦਾ ਵਚਨ ਦਿੱਤਾ; ਅਤੇ ਇਸ ਖ਼ੈਰਖਵਾਹੀ ਦਾ ਤਰੀਕਾ ਇਹ ਹੈ ਕਿ ਦੂਜਿਆਂ ਦਾ ਫਾਇਦਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਉਨ੍ਹਾਂ ਤੱਕ ਆਪਣੇ ਕਰਮਾਂ ਤੇ ਕਥਨਾਂ ਰਾਹੀਂ ਭਲਾਈ ਪਹੁੰਚਾਈ ਜਾਵੇ ਅਤੇ ਬੁਰਾਈ ਨੂੰ ਦੂਰ ਕੀਤਾ ਜਾਵੇ।