عَنْ عَبْدِ اللَّهِ بن مسعودٍ رضي الله عنه قَالَ: سَمِعْتُ رَسُولَ اللَّهِ صَلَّى اللَّهُ عَلَيْهِ وَسَلَّمَ يَقُولُ:
«إِنَّ مِنْ شِرَارِ النَّاسِ مَنْ تُدْرِكُهُ السَّاعَةُ وَهُمْ أَحْيَاءٌ، وَمَنْ يَتَّخِذُ الْقُبُورَ مَسَاجِدَ».
[حسن] - [رواه أحمد] - [مسند أحمد: 3844]
المزيــد ...
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ:
"ਉਹ ਲੋਕ ਸਭ ਤੋਂ ਭੈੜੇ ਲੋਕਾਂ ਵਿੱਚੋਂ ਹਨ, ਜੋ ਕਿਆਮਤ ਆਉਣ 'ਤੇ ਜੀਵਤ ਰਹਿਣਗੇ ਅਤੇ ਜੋ ਕਬਰਾਂ ਨੂੰ ਮਸਜਿਦ ਬਣਾ ਲੈਣਗੇ।"
[حسن] - [رواه أحمد] - [مسند أحمد - 3844]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਸਭ ਤੋਂ ਬੁਰੇ ਲੋਕ ਕੌਣ ਹਨ। ਆਪ ﷺ ਨੇ ਦੱਸਿਆ ਕਿ ਸਭ ਤੋਂ ਬੁਰੇ ਲੋਕ ਉਹ ਹਨ, ਜੋ ਉਸ ਸਮੇਂ ਜਿਉਂਦੇ ਰਹਿਣਗੇ ਜਦੋਂ ਕਿਆਮਤ ਹੋਵੇਗੀ। ਇਸੇ ਤਰ੍ਹਾਂ ਸਭ ਤੋਂ ਬੁਰੇ ਲੋਕਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜੋ ਕਬਰਾਂ ਨੂੰ ਮਸਜਿਦ ਬਣਾ ਲੈਣਗੇ। ਭਾਵ ਕਬਰਾਂ ਦੇ ਕੋਲ ਜਾ ਕੇ ਜਾਂ ਉਨ੍ਹਾਂ ਵੱਲ ਰੁਖ ਕਰਕੇ ਨਮਾਜ਼ ਪੜ੍ਹਨਗੇ।