عَنْ المُغِيرَةِ رضي الله عنه قَالَ:
كُنْتُ مَعَ النَّبِيِّ صَلَّى اللهُ عَلَيْهِ وَسَلَّمَ فِي سَفَرٍ، فَأَهْوَيْتُ لِأَنْزِعَ خُفَّيْهِ، فَقَالَ: «دَعْهُمَا، فَإِنِّي أَدْخَلْتُهُمَا طَاهِرَتَيْنِ» فَمَسَحَ عَلَيْهِمَا.

[صحيح] - [متفق عليه] - [صحيح البخاري: 206]
المزيــد ...

ਮੁਗ਼ੀਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਮੈਂ ਇੱਕ ਸਫ਼ਰ ਵਿੱਚ ਨਬੀ ﷺ ਦੇ ਨਾਲ ਸੀ। ਮੈਂ ਆਪ ﷺ ਦੀਆਂ ਜੁਰਾਬਾਂ ਨੂੰ ਉਤਾਰਨ ਲਈ ਆਪਣੇ ਹੱਥ ਅੱਗੇ ਕੀਤੇ, ਤਾਂ ਆਪ ﷺ ਨੇ ਫਰਮਾਇਆ: « ਇਨ੍ਹਾਂ ਨੂੰ ਛੱਡ ਦੇਵੋ, ਕਿਉਂਕਿ ਮੈਂ ਇਨ੍ਹਾਂ ਜੁਰਾਬਾਂ ਨੂੰ ਵੁਜ਼ੂ ਦੀ ਹਾਲਤ ਵਿੱਚ ਪਹਿਨਿਆ ਸੀ।» ਫੇਰ ਆਪ ਨੇ ਜੁਰਾਬਾਂ 'ਤੇ ਮਸਾਹ ਕੀਤਾ (ਗਿੱਲਾ ਹੱਥ ਫੇਰਿਆ)

[صحيح] - [متفق عليه] - [صحيح البخاري - 206]

ਵਿਆਖਿਆ

ਅੱਲਾਹ ਦੇ ਨਬੀ ﷺ ਇੱਕ ਸਫ਼ਰ ਵਿੱਚ ਸਨ। ਸਫ਼ਰ ਦੇ ਦੌਰਾਨ ਆਪ ਨੇ ਵੁਜ਼ੂ ਕੀਤਾ। ਵੁਜ਼ੂ ਕਰਦੇ ਹੋਏ ਜਦੋਂ ਪੈਰ ਧੋਣ ਦੀ ਬਾਰੀ ਆਈ, ਤਾਂ ਮੁਗ਼ੀਰਾ ਬਿਨ ਸ਼ੋਬਾ ਰਜ਼ੀਅੱਲਾਹੁ ਅਨਹੁ ਨੇ ਆਪ ﷺ ਦੀਆਂ ਜੁਰਾਬਾਂ ਕੱਢਣ ਲਈ ਹੱਥ ਅੱਗੇ ਕੀਤਾ, ਤਾਂ ਜੋ ਆਪ ਦੇ ਪੈਰਾਂ ਨੂੰ ਧੋ ਸਕਣ। ਇਹ ਦੇਖ ਕੇ ਅੱਲਾਹ ਦੇ ਨਬੀ ﷺ ਨੇ ਫਰਮਾਇਆ: ਇਨ੍ਹਾਂ ਨੂੰ ਛੱਡ ਦਿਓ ਅਤੇ ਇਨ੍ਹਾਂ ਨੂੰ ਨਾ ਉਤਾਰੋ। ਕਿਉਂਕਿ ਜਦੋਂ ਮੈਂ ਇਹ ਜੁਰਾਬਾਂ ਪਹਿਨੀਆਂ ਸਨ, ਉਸ ਸਮੇਂ ਮੈਂ ਵੁਜ਼ੂ ਦੀ ਹਾਲਤ ਵਿੱਚ ਸੀ। ਇਸ ਲਈ ਅੱਲਾਹ ਦੇ ਨਬੀ ﷺ ਨੇ ਪੈਰਾਂ ਨੂੰ ਧੋਣ ਦੀ ਬਜਾਏ, ਉਨ੍ਹਾਂ 'ਤੇ ਮਸਾਹ ਕੀਤਾ (ਭਾਵ ਗਿੱਲਾ ਹੱਥ ਫੇਰਿਆ) ਸੀ।

ਹਦੀਸ ਦੇ ਫਾਇਦੇ ਵਿੱਚੋਂ

  1. ਜੁਰਾਬਾਂ 'ਤੇ ਮਸਾਹ ਕਰਨ ਦੀ ਇਜਾਜ਼ਤ ਸਿਰਫ ਵੁਜ਼ੂ ਕਰਨ ਵੇਲੇ ਛੋਟੀ ਨਾਪਾਕੀ ਦੂਰ ਕਰਨ ਲਈ ਹੈ। ਰਹੀ ਗੱਲ ਵੱਡੀ ਨਾਪਾਕੀ ਦੀ, ਜਿਸ ਵਿੱਚ ਗ਼ੁਸਲ (ਇਸ਼ਨਾਨ) ਕਰਨਾ ਵਾਜਿਬ (ਲਾਜ਼ਮੀ) ਹੁੰਦਾ ਹੈ, ਤਾਂ ਉਸ ਵਿੱਚ ਪੈਰਾਂ ਨੂੰ ਧੋਣਾ ਜ਼ਰੂਰੀ ਹੈ।
  2. ਮਸਾਹ ਕਰਦੇ ਹੋਏ ਗਿੱਲੇ ਹੱਥਾਂ ਨੂੰ ਜੁਰਾਬਾਂ ਦੇ ਉੱਪਰਲੇ ਹਿੱਸੇ ‘ਤੇ ਇੱਕ ਵਾਰੀ ਫੇਰਨਾ ਹੁੰਦਾ ਹੈ, ਨਾ ਕਿ ਜੁਰਾਬਾਂ ਦੇ ਨਿਚਲੇ ਹਿੱਸੇ ‘ਤੇ।
  3. ਜੁਰਾਬਾਂ ‘ਤੇ ਮਸਾਹ ਕਰਨ ਲਈ ਸ਼ਰਤ ਇਹ ਹੈ ਕਿ ਜੁਰਾਬਾਂ ਨੂੰ ਪੂਰੇ ਵੁਜ਼ੂ, ਜਿਸ ਵਿੱਚ ਪੈਰਾਂ ਨੂੰ ਧੋਇਆ ਗਿਆ ਹੋਵੇ, ਤੋਂ ਬਾਅਦ ਪਹਿਨਿਆ ਗਿਆ ਹੋਵੇ; ਜੁਰਾਬਾਂ ਪਾਕ-ਸਾਫ਼ ਹੋਣ, ਪੈਰਾਂ ਦੇ ਉਸ ਹਿੱਸੇ ਨੂੰ ਢਕਦੀਆਂ ਹੋਣ ਜਿਸ ਨੂੰ ਵੁਜ਼ੂ ਕਰਦੇ ਹੋਏ ਧੋਣਾ ਫਰਜ਼ ਹੈ; ਮਸਾਹ ਵੱਡੀ ਨਾਪਾਕੀ ਲਈ ਨਹੀਂ, ਬਲਕਿ ਛੋਟੀ ਨਾਪਾਕੀ ਲਈ ਕੀਤਾ ਜਾਵੇ ਅਤੇ ਸ਼ਰੀਅਤ ਵੱਲੋਂ ਨਿਰਧਾਰਤ ਸਮੇਂ ਵਿੱਚ ਕੀਤਾ ਜਾਵੇ। ਸ਼ਰੀਅਤ ਨੇ ਵਸਨੀਕ ਲਈ ਇੱਕ ਦਿਨ ਤੇ ਇੱਕ ਰਾਤ ਲਈ ਮਸਾਹ ਕਰਨ ਦੀ ਇਜਾਜ਼ਤ ਦਿੱਤੀ ਹੈ, ਜਦੋਂ ਕਿ ਯਾਤਰੀ ਲਈ ਤਿੰਨ ਦਿਨ ਤੇ ਤਿੰਨ ਰਾਤਾਂ ਦੀ ਇਜਾਜ਼ਤ ਦਿੱਤੀ ਹੈ।
  4. "الخفين" ਭਾਵ ਚਮੜੇ ਦੀਆਂ ਜੁਰਾਬਾਂ 'ਤੇ ਕਿਆਸ (ਤੁਲਨਾ) ਕਰਦੇ ਹੋਏ ਦੂਜੀਆਂ ਚੀਜ਼ਾਂ ਤੋਂ ਬਣੀ ਹੋਈ ਜੁਰਾਬਾਂ ‘ਤੇ ਵੀ ਮਸਾਹ ਕਰਨਾ ਜਾਇਜ਼ ਹੋਵੇਗਾ।
  5. ਅੱਲਾਹ ਦੇ ਨਬੀ ﷺ ਦੇ ਆਦਰਸ਼ ਆਚਰਣ (ਅਖ਼ਲਾਕ) ਅਤੇ ਸਿੱਖਿਆ ਦੇਣ ਦਾ ਸਭ ਤੋਂ ਵਧੀਆ ਤਰੀਕਾ ਕਿ ਆਪ ﷺ ਨੇ ਮੁਗ਼ੀਰਾ ਰਜ਼ੀਅੱਲਾਹੁ ਅਨਹੁ ਨੂੰ ਜੁਰਾਬਾਂ ਉਤਾਰਨ ਤੋਂ ਮਨਾਹ ਕੀਤਾ, ਤਾਂ ਨਾਲ ਹੀ ਉਸਦਾ ਕਾਰਨ ਵੀ ਦੱਸ ਦਿੱਤਾ ਕਿ ਜੁਰਾਬਾਂ ਵੁਜ਼ੂ ਦੀ ਹਾਲਤ ਵਿੱਚ ਪਹਿਨੀਆਂ ਗਈਆਂ ਸਨ, ਤਾਂ ਜੋ ਉਹ ਸੰਤੁਸ਼ਟ ਹੋ ਜਾਣ ਅਤੇ ਮਸਲਾ ਵੀ ਸਮਝ ਆ ਜਾਵੇ।
ਅਨੁਵਾਦ ਦਿਖਾਓਣਾ
ਹੋਰ