عَنْ أَبِي سَعِيدٍ الخُدْرِيِّ رضي الله عنه أَنَّ رَسُولَ اللَّهِ صَلَّى اللهُ عَلَيْهِ وَسَلَّمَ قَالَ:
«إِذَا سَمِعْتُمُ النِّدَاءَ، فَقُولُوا مِثْلَ مَا يَقُولُ المُؤَذِّنُ».
[صحيح] - [متفق عليه] - [صحيح البخاري: 611]
المزيــد ...
(ਅਬੂ ਸੈਦ ਖੁਦਰੀ ਰਜ਼ੀਅਲਾਹੁ ਅਨਹੁ ਤੋਂ ਰਿਵਾਯਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
"ਜਦੋਂ ਤੁਸੀਂ ਅਜ਼ਾਨ ਸੁਣੋ, ਤਾਂ ਮੁਅੱਜ਼ਿਨ ਦੇ ਕਹਿਣ ਵਾਲੇ ਸ਼ਬਦਾਂ ਨੂੰ ਹੀ ਦੁਹਰਾਓ।"
[صحيح] - [متفق عليه] - [صحيح البخاري - 611]
ਨਬੀ ਸੱਲੱਲਾਹੁ ਅਲੈਹਿ ਵਸੱਲਮ ਅਜ਼ਾਨ ਸੁਣਕੇ ਮੁਅੱਜ਼ਿਨ ਦੀ ਹਰ ਕਹੀ ਗੱਲ ਨੂੰ ਗੱਲ ਬਗੱਲ ਦੁਹਰਾਉਣ ਦੀ ਤਾਕੀਦ ਕਰਦੇ ਹਨ। ਜਦੋਂ ਉਹ ਤੱਕਬੀਰ ਕਹਿੰਦਾ ਹੈ, ਅਸੀਂ ਵੀ ਉਸ ਤੋਂ ਬਾਅਦ ਤੱਕਬੀਰ ਕਹਿੰਦੇ ਹਾਂ, ਅਤੇ ਜਦੋਂ ਉਹ ਸ਼ਹਾਦਤਾਂ ਪੜ੍ਹਦਾ ਹੈ, ਅਸੀਂ ਵੀ ਉਸ ਤੋਂ ਬਾਅਦ ਉਹਨਾਂ ਨੂੰ ਪੜ੍ਹਦੇ ਹਾਂ। (ਹੱਯਾਅਲੱਸਲਾਹ,، ਹੱਯਾਅ ਅਲਲਫ਼ਲਾਹ) ਇਹ ਲਫ਼ਜ਼ ਛੱਡ ਕੇ, ਬਾਕੀ ਸਾਰੀਆਂ ਗੱਲਾਂ ਮੁਅੱਜ਼ਿਨ ਵਾਂਗ ਕਹੀ ਜਾਂਦੀਆਂ ਹਨ, ਅਤੇ ਇਨ੍ਹਾਂ ਦੇ ਬਾਅਦ ਕਿਹਾ ਜਾਂਦਾ ਹੈ: ਲਾ ਹੱਵਲਾ ਵਲਾ ਕੂੱਵਤਾ ਇੱਲਾ ਬਿੱਲਾਹ।