عَنْ جَابِرِ بْنِ عَبْدِ اللَّهِ رضي الله عنهما أَنَّ رَسُولَ اللَّهِ صَلَّى اللهُ عَلَيْهِ وَسَلَّمَ قَالَ:
«مَنْ قَالَ حِينَ يَسْمَعُ النِّدَاءَ: اللَّهُمَّ رَبَّ هَذِهِ الدَّعْوَةِ التَّامَّةِ، وَالصَّلاَةِ القَائِمَةِ، آتِ مُحَمَّدًا الوَسِيلَةَ وَالفَضِيلَةَ، وَابْعَثْهُ مَقَامًا مَحْمُودًا الَّذِي وَعَدْتَهُ، حَلَّتْ لَهُ شَفَاعَتِي يَوْمَ القِيَامَةِ».
[صحيح] - [رواه البخاري] - [صحيح البخاري: 614]
المزيــد ...
ਜਾਬਰ ਬਿਨ ਅਬਦੁੱਲਾਹ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਕਿਹਾ:
(ਹੇ ਅੱਲਾਹ! ਇਸ ਪੂਰੀ ਪੂਕਾਰ ਅਤੇ ਕਾਇਮ ਨਮਾਜ਼ ਦੇ ਰੱਬ! ਮੁਹੰਮਦ ﷺ ਨੂੰ ਵਸੀਲਾ ਅਤੇ ਫ਼ਜ਼ੀਲਤ ਅਤਾ ਕਰ, ਅਤੇ ਉਨ੍ਹਾਂ ਨੂੰ ਉਹ ਮਕ਼ਾਮਿ ਮਹਮੂਦ ਉੱਤੇ ਫ਼ਾਇਜ਼ ਕਰ ਜਿਸਦਾ ਤੂੰ ਵਾਅਦਾ ਕੀਤਾ ਹੈ) —ਉਸ ਲਈ ਕ਼ਿਆਮਤ ਦੇ ਦਿਨ ਮੇਰੀ ਸਿਫਾਰਸ਼ ਵਾਜ਼ਿਬ ਹੋ ਜਾਂਦੀ ਹੈ।"(ਸਹੀਹ ਬੁਖਾਰੀ)
[صحيح] - [رواه البخاري] - [صحيح البخاري - 614]
ਨਬੀ ਕਰੀਮ ﷺ ਵਾਟ ਦੱਸ ਰਹੇ ਹਨ ਕਿ ਜੋ ਸ਼ਖ਼ਸ ਮੁਅੱਜ਼ਿਨ ਨੂੰ ਅਜ਼ਾਨ ਮੁਕੰਮਲ ਕਰ ਲੈਣ ਦੇ ਬਾਅਦ ਇਹ ਦੁਆ ਪੜ੍ਹਦਾ ਹੈ:
**(ਅੱਲਾਹੁੱਮਾ ਰੱਬਬਾ ਹਾਜ਼ਿਹਿੱਦਅਵਤਿ)** — ਹੇ ਅੱਲਾਹ! ਇਹ ਅਜ਼ਾਨ ਦੀ ਪੂਕਾਰ ਜੋ ਤੇਰੀ ਇਬਾਦਤ ਅਤੇ ਨਮਾਜ਼ ਵਾਸਤੇ ਦਿੱਤੀ ਜਾਂਦੀ ਹੈ, (ਅੱਤਾਮਮਤੀ,)— ਜੋ ਪੂਰੀ ਅਤੇ ਮੁਕੰਮਲ ਹੈ, ਤੌਹੀਦ ਅਤੇ ਰਿਸਾਲਤ ਵਾਸਤੀ ਪੁਕਾਰ,**(ਵੱਸ਼ਸਲਾਤਿਲ ਕਾਇਮਤੀ,)** — ਉਹ ਨਮਾਜ਼ ਜੋ ਕਾਇਮ ਕੀਤੀ ਜਾਣ ਵਾਲੀ ਹੈ,**(ਆਤਿ)** — ਤੂੰ ਅਤਾ ਕਰ,**(ਮੁਹੰਮਦਨਲ ਵਸੀਲਤਾ)** — ਮੁਹੰਮਦ ﷺ ਨੂੰ "ਵਸੀਲਾ", ਜੰਨਤ ਵਿੱਚ ਸਭ ਤੋਂ ਉੱਚਾ ਦਰਜਾ ਜੋ ਕੇਵਲ ਉਨ੍ਹਾਂ ਲਈ ਹੈ,**(ਵਲ ਫਜ਼ੀਲਤਾ,)** — ਅਤੇ ਉਹ ਮਰਤਬਾ ਜੋ ਸਾਰੀ ਮਖ਼ਲੂਕ ਤੋਂ ਵੱਧ ਹੈ,
**(ਵੱਅਬਅਸਹੁ ਮਕ਼ਾਮੰ ਮਾਹਮੂਦਾ)** — ਉਨ੍ਹਾਂ ਨੂੰ “ਮਕਾਮਿ ਮਹਮੂਦ” ਉੱਤੇ ਫ਼ਾਇਜ਼ ਕਰ, ਉਹ ਮੌਕਿਫ਼ ਜਿੱਥੇ ਸਾਰਾ ਲੋਕ ਉਨ੍ਹਾਂ ਦੀ ਤਰੀਫ਼ ਕਰੇਗਾ; ਇਹ ਸ਼ਫਾਅਤਿ ਉਜ਼ਮਾ ਦਾ ਮੌਕਾ ਹੋਵੇਗਾ ਕ਼ਿਆਮਤ ਦੇ ਦਿਨ,**( ਅੱਲਲ਼ਜ਼ੀ ਵਅਤਤਾਹੁ)** ਜਿਸ ਦਾ ਤੂੰ ਉਨ੍ਹਾਂ ਨਾਲ ਵਾਅਦਾ ਕੀਤਾ ਹੈ ਆਪਣੇ ਕਲਾਮ ਵਿੱਚ:
**ਅਸਾ ਅਨ ਯਬਅਸਕਾ ਰੱਬੁਕਾ ਮਕਾਮੰ ਮਹਮੂਦਨ।}** — "ਤੈਰਾ ਰੱਬ ਤੈਨੂੰ ਮਕਾਮਿ ਮਹਮੂਦ ਉੱਤੇ ਫ਼ਾਇਜ਼ ਕਰੇ।"(ਸੂਰਾ ਬਨੀ ਇਸਰਾਈਲ: 79)
ਇਹ ਦੁਆ ਪੜ੍ਹਨ ਵਾਲੇ ਲਈ ਕ਼ਿਆਮਤ ਦੇ ਦਿਨ ਨਬੀ ﷺ ਦੀ ਸ਼ਫਾਅਤ ਵਾਜ਼ਿਬ ਹੋ ਜਾਂਦੀ ਹੈ।
ਜੋ ਕੋਈ ਇਹ ਦੁਆ ਪੜ੍ਹਦਾ ਹੈ, ਉਹ ਕ਼ਿਆਮਤ ਦੇ ਦਿਨ ਨਬੀ ਕਰੀਮ ﷺ ਦੀ ਸ਼ਫਾਅਤ ਦਾ ਹੱਕਦਾਰ ਬਣ ਜਾਂਦਾ ਹੈ ਅਤੇ ਉਸ ਲਈ ਉਹ ਸ਼ਫਾਅਤ ਵਾਜ਼ਿਬ ਹੋ ਜਾਂਦੀ ਹੈ।