عَنْ عَبْدِ اللهِ بْنِ مُغَفَّلٍ رضي الله عنه قَالَ: قَالَ النَّبِيُّ صلى الله عليه وسلم:
«بَيْنَ كُلِّ أَذَانَيْنِ صَلَاةٌ، بَيْنَ كُلِّ أَذَانَيْنِ صَلَاةٌ» ثُمَّ قَالَ فِي الثَّالِثَةِ: «لِمَنْ شَاءَ».
[صحيح] - [متفق عليه] - [صحيح البخاري: 627]
المزيــد ...
ਅਬਦੁੱਲਾਹ ਇਬਨ ਮੁਗੱਫਲ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
"ਹਰ ਦੋ ਅਜ਼ਾਨਾਂ ਦੇ ਦਰਮਿਆਨ ਨਮਾਜ਼ ਹੈ، ਹਰ ਦੋ ਅਜ਼ਾਨਾਂ ਦੇ ਦਰਮਿਆਨ ਨਮਾਜ਼ ਹੈ।"ਤੀਜੀ ਵਾਰੀ ਆਖਿਆ: "ਜੋ ਚਾਹੇ (ਉਹ ਪੜ੍ਹ ਲਵੇ)"
[صحيح] - [متفق عليه] - [صحيح البخاري - 627]
ਨਬੀ ਕਰੀਮ ﷺ ਨੇ ਵਾਜ਼ਹ ਕੀਤਾ ਕਿ ਹਰ ਅਜ਼ਾਨ ਤੇ ਇਕਾਮਤ ਦੇ ਦਰਮਿਆਨ ਨਫਲ ਨਮਾਜ਼ ਪੜ੍ਹੀ ਜਾਂਦੀ ਹੈ।ਉਨ੍ਹਾਂ ਨੇ ਇਹ ਗੱਲ ਤਿੰਨ ਵਾਰ ਦੁਹਰਾਈ। ਤੀਜੀ ਵਾਰੀ ਇਹ ਵੀ ਆਖਿਆ ਕਿ ਜੋ ਚਾਹੇ ਉਹ ਇਹ ਨਮਾਜ ਪੜ੍ਹ ਲਵੇ، ਜਿਸਦਾ ਮਤਲਬ ਹੈ ਕਿ ਇਹ ਨਫਲ ਨਮਾਜ਼ ਮੁਸਥਹੱਬ ਹੈ, ਫਰਜ਼ ਨਹੀਂ।