عَنِ ابْنِ عَبَّاسٍ رضي الله عنهما قَالَ:
مَرَّ النَّبِيُّ صَلَّى اللهُ عَلَيْهِ وَسَلَّمَ بِقَبْرَيْنِ، فَقَالَ: «إِنَّهُمَا لَيُعَذَّبَانِ، وَمَا يُعَذَّبَانِ فِي كَبِيرٍ، أَمَّا أَحَدُهُمَا فَكَانَ لاَ يَسْتَتِرُ مِنَ البَوْلِ، وَأَمَّا الآخَرُ فَكَانَ يَمْشِي بِالنَّمِيمَةِ» ثُمَّ أَخَذَ جَرِيدَةً رَطْبَةً، فَشَقَّهَا نِصْفَيْنِ، فَغَرَزَ فِي كُلِّ قَبْرٍ وَاحِدَةً، قَالُوا: يَا رَسُولَ اللَّهِ، لِمَ فَعَلْتَ هَذَا؟ قَالَ: «لَعَلَّهُ يُخَفِّفُ عَنْهُمَا مَا لَمْ يَيْبَسَا».
[صحيح] - [متفق عليه] - [صحيح البخاري: 218]
المزيــد ...
ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅੱਲਾਹ ਦੇ ਨਬੀ ﷺ ਇੱਕ ਵਾਰੀ ਦੋ ਕਬਰਾਂ ਦੇ ਕੋਲੋਂ ਲੰਘੇ, ਤਾਂ ਫਰਮਾਇਆ: "ਇਨ੍ਹਾਂ ਦੋਵਾਂ ਨੂੰ ਅਜ਼ਾਬ ਦਿੱਤਾ ਜਾ ਰਿਹਾ ਹੈ ਅਤੇ ਉਹ ਵੀ ਕਿਸੇ ਵੱਡੇ ਗੁਨਾਹ ਕਾਰਨ ਨਹੀਂ ਦਿੱਤਾ ਜਾ ਰਿਹਾ ਹੈ। ਦੋਵਾਂ ਵਿੱਚੋਂ ਇੱਕ ਪਿਸ਼ਾਬ ਤੋਂ ਨਹੀਂ ਬਚਦਾ ਸੀ ਅਤੇ ਦੂਜਾ ਲਗਾਈ-ਬੁਝਾਈ (ਚੁਗਲਖੋਰੀ) ਕਰਦਾ ਫਿਰਦਾ ਸੀ।” ਫੇਰ ਆਪ ﷺ ਨੇ ਇੱਕ ਤਾਜ਼ਾ ਟਹਿਣੀ ਲਈ, ਉਸਨੂੰ ਫਾੜ ਕੇ ਦੋ ਹਿੱਸੇ ਕੀਤੇ ਅਤੇ ਇੱਕ-ਇੱਕ ਹਿੱਸਾ ਦੋਵਾਂ ਕਬਰਾਂ 'ਤੇ ਗੱਡ ਦਿੱਤਾ। ਸਹਾਬੀਆਂ ਨੇ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ! ਤੁਸੀਂ ਇੰਜ ਕਿਉਂ ਕੀਤਾ? ਤਾਂ ਆਪ ﷺ ਨੇ ਜਵਾਬ ਦਿੱਤਾ: ਸ਼ਾਇਦ ਇਨ੍ਹਾਂ ਦੋਵਾਂ ਦਾ ਅਜ਼ਾਬ ਉਦੋਂ ਤੱਕ ਹਲਕਾ ਕਰ ਦਿੱਤਾ ਜਾਵੇ, ਜਦੋਂ ਤੱਕ ਇਹ ਦੋਨੋ ਟਹਿਣੀਆਂ ਸੁੱਕ ਨਾ ਜਾਣ।”
[صحيح] - [متفق عليه] - [صحيح البخاري - 218]
ਅੱਲਾਹ ਦੇ ਨਬੀ ﷺ ਦੋ ਕਬਰਾਂ ਦੇ ਕੋਲੋਂ ਲੰਘੇ ਅਤੇ ਫਰਮਾਇਆ: ਇਨ੍ਹਾਂ ਕਬਰਾਂ ਵਿੱਚ ਦਫ਼ਨ ਦੋਨੋਂ ਬੰਦੇ ਅਜ਼ਾਬ (ਸਜ਼ਾ) ਝੱਲ ਰਹੇ ਹਨ ਅਤੇ ਇਹ ਅਜ਼ਾਬ ਅਜਿਹੇ ਕੰਮਾਂ ਕਾਰਨ ਝੱਲ ਰਹੇ ਹਨ ਜੋ ਤੁਹਾਡੀ ਨਜ਼ਰ ਵਿੱਚ ਤਾਂ ਵੱਡੇ ਨਹੀਂ ਹਨ, ਲੇਕਿਨ ਅੱਲਾਹ ਦੀ ਨਜ਼ਰ ਵਿੱਚ ਵੱਡੇ ਹਨ। ਇਨ੍ਹਾਂ ਦੋਵਾਂ ਵਿੱਚੋਂ ਇੱਕ ਵਿਅਕਤੀ ਟੱਟੀ-ਪਿਸ਼ਾਬ ਕਰਦੇ ਸਮੇਂ ਆਪਣੇ ਸ਼ਰੀਰ ਅਤੇ ਕੱਪੜਿਆਂ ਨੂੰ ਪਿਸ਼ਾਬ ਤੋਂ ਬਚਾਉਣ 'ਤੇ ਧਿਆਨ ਨਹੀਂ ਦਿੰਦਾ ਸੀ। ਜਦੋਂ ਕਿ ਦੂਜਾ ਵਿਅਕਤੀ ਲੋਕਾਂ ਵਿੱਚ ਲਗਾਈ-ਬੁਝਾਈ (ਚੁਗਲਖੋਰੀ) ਕਰਦਾ ਫਿਰਦਾ ਸੀ। ਉਹ ਨੁਕਸਾਨ ਪਹੁੰਚਾਉਣ ਅਤੇ ਲੜਾਈ ਕਰਵਾਉਣ ਦੇ ਉਦੇਸ਼ ਨਾਲ ਇੱਕ ਬੰਦੇ ਦੀ ਗੱਲ ਦੂਜੇ ਬੰਦੇ ਨੂੰ ਪਹੁੰਚਾਇਆ ਕਰਦਾ ਸੀ।