عَنْ أَبِي هُرَيْرَةَ رضي الله عنه أَنَّ رَسُولَ اللهِ صَلَّى اللهُ عَلَيْهِ وَسَلَّمَ قَالَ:
«لَا تَصْحَبُ الْمَلَائِكَةُ رُفْقَةً فِيهَا كَلْبٌ وَلَا جَرَسٌ».
[صحيح] - [رواه مسلم] - [صحيح مسلم: 2113]
المزيــد ...
ਅਬੂ ਹੁਰੈਰਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਕਿਹਾ:
"ਫਰਿਸ਼ਤੇ ਉਸ ਕਾਫਲੇ ਨੂੰ ਸਾਥ ਨਹੀਂ ਦਿੰਦੇ ਜਿਸ ਵਿੱਚ ਕੁੱਤਾ ਜਾਂ ਘੰਟੀ ਹੋਵੇ।"
[صحيح] - [رواه مسلم] - [صحيح مسلم - 2113]
ਨਬੀ ਕਰੀਮ ﷺ ਨੇ ਇਤਤਲਾ ਦਿੱਤੀ ਕਿ ਫਰਿਸ਼ਤੇ ਉਸ ਕਾਫਲੇ ਦੀ ਰਫ਼ਾਕਤ ਨਹੀਂ ਕਰਦੇ ਜੋ ਸਫ਼ਰ ਵਿੱਚ ਹੋਵੇ ਅਤੇ ਉਸ ਦੀ ਰਫ਼ਾਕਤ ਵਿੱਚ ਕੋਈ ਕੁੱਤਾ ਹੋਵੇ ਜਾਂ ਉਹ ਘੰਟੀ ਹੋਵੇ ਜੋ ਜਾਨਵਰਾਂ 'ਤੇ ਲਟਕਾਈ ਜਾਂਦੀ ਹੈ ਅਤੇ ਹਿਲਣ ਨਾਲ ਆਵਾਜ਼ ਪੈਦਾ ਕਰਦੀ ਹੈ।