عَن أُمِّ الدَّرْدَاءِ وَ أَبِي الدَّرداءِ رَضيَ اللهُ عنهما أَنَّ النَّبِيَّ صَلَّى اللهُ عَلَيْهِ وَسَلَّمَ كَانَ يَقُولُ:
«دَعْوَةُ الْمَرْءِ الْمُسْلِمِ لِأَخِيهِ بِظَهْرِ الْغَيْبِ مُسْتَجَابَةٌ، عِنْدَ رَأْسِهِ مَلَكٌ مُوَكَّلٌ كُلَّمَا دَعَا لِأَخِيهِ بِخَيْرٍ، قَالَ الْمَلَكُ الْمُوَكَّلُ بِهِ: آمِينَ وَلَكَ بِمِثْلٍ».
[صحيح] - [رواه مسلم] - [صحيح مسلم: 2733]
المزيــد ...
"ਜਿਸ ਮੂਮਿਨ ਵਿਅਕਤੀ ਨੇ ਆਪਣੇ ਭਾਈ ਲਈ ਗੁਪਤ ਤੌਰ ‘ਤੇ ਦੁਆ ਕੀਤੀ, ਉਹ ਮਨਜ਼ੂਰ ਹੋ ਜਾਂਦੀ ਹੈ।، ਉਸਦੇ ਸਿਰ ਦੇ ਉੱਪਰ ਇੱਕ ਫਰਿਸ਼ਤਾ ਮੁਅੱਨ ਹੈ। ਜਦੋਂ ਵੀ ਉਹ ਆਪਣੇ ਭਾਈ ਲਈ ਭਲਾ ਮੰਗਦਾ ਹੈ, ਫਰਿਸ਼ਤਾ ਕਹਿੰਦਾ ਹੈ: 'ਆਮੀਨ, ਤੇਰੇ ਲਈ ਵੀ ਇਸੇ ਤਰ੍ਹਾਂ।'"
[صحيح] - [رواه مسلم] - [صحيح مسلم - 2733]
ਨਬੀ ﷺ ਨੇ ਬਿਆਨ ਕੀਤਾ ਕਿ ਮੂਮਿਨ ਵਿਅਕਤੀ ਦੀ ਆਪਣੇ ਭਾਈ ਮੂਮਿਨ ਲਈ ਗੁਪਤ ਤੌਰ ‘ਤੇ ਕੀਤੀ ਦੁਆ ਮਨਜ਼ੂਰ ਹੁੰਦੀ ਹੈ, ਕਿਉਂਕਿ ਇਹ ਸੱਚੀ ਨੀਅਤ ਨਾਲ ਹੁੰਦੀ ਹੈ। ਦੁਆ ਕਰਨ ਵਾਲੇ ਦੇ ਸਿਰ ਦੇ ਉੱਪਰ ਇੱਕ ਫਰਿਸ਼ਤਾ ਮੁਅੱਨ ਹੈ; ਜਦੋਂ ਵੀ ਉਹ ਆਪਣੇ ਭਾਈ ਲਈ ਭਲਾ ਮੰਗਦਾ ਹੈ, ਫਰਿਸ਼ਤਾ ਕਹਿੰਦਾ ਹੈ: "ਆਮੀਨ, ਤੇਰੇ ਲਈ ਵੀ ਇਸੇ ਤਰ੍ਹਾਂ।"