عَن أُمِّ سَلَمَةَ أُمِّ المُؤْمِنينَ زَوْجِ النَّبِيِّ صَلَّى اللهُ عَلَيْهِ وَسَلَّمَ رضي الله عنها قَالت: قَالَ رَسُولُ اللهِ صَلَّى اللهُ عَلَيْهِ وَسَلَّمَ:
«مَنْ كَانَ لَهُ ذِبْحٌ يَذْبَحُهُ فَإِذَا أُهِلَّ هِلَالُ ذِي الْحِجَّةِ، فَلَا يَأْخُذَنَّ مِنْ شَعْرِهِ، وَلَا مِنْ أَظْفَارِهِ شَيْئًا حَتَّى يُضَحِّيَ».
[صحيح] - [رواه مسلم] - [صحيح مسلم: 1977]
المزيــد ...
**ਉਮੱਮੀ ਸਲਮਾਹ (ਉਮ੍ਹਤੁਲ ਮੋਮਿਨੀਨ), ਨਬੀ ਮੁਹੰਮਦ ﷺ ਦੀ ਜ਼ੌਜਾ, ਰਜ਼ੀਅੱਲਾਹੁ ਅੰਹਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:****ਅੱਲਾਹ ਦੇ ਰਸੂਲ ﷺ ਨੇ ਫਰਮਾਇਆ:**
"ਜਿਸ ਵਿਅਕਤੀ ਨੇ ਕੁਰਬਾਨੀ ਦੇਣੀ ਹੋਵੇ, ਤੇ ਜਦੋਂ ਜ਼ਿੱਲ-ਹਿਜ਼ਾ ਦਾ ਚੰਦ ਨਜ਼ਰ ਆ ਜਾਵੇ, ਤਾਂ ਉਹ ਆਪਣੇ ਵਾਲਾਂ ਜਾਂ ਨਖ਼ੂਨਾਂ ਵਿੱਚੋਂ ਕੁਝ ਵੀ ਨਾ ਕੱਟੇ, ਜਦ ਤੱਕ ਕਿ ਉਹ ਕੁਰਬਾਨੀ ਨਾ ਕਰ ਲਏ।”
[صحيح] - [رواه مسلم] - [صحيح مسلم - 1977]
ਨਬੀ ਕਰੀਮ ﷺ ਨੇ ਹੁਕਮ ਦਿੱਤਾ ਕਿ ਜੋ ਵਿਅਕਤੀ ਕੁਰਬਾਨੀ ਦਾ ਇਰਾਦਾ ਰੱਖਦਾ ਹੋਵੇ, ਉਹ ਜਦੋਂ ਜ਼ਿੱਲ-ਹਿਜ਼ਾ ਦਾ ਚੰਦ ਨਜ਼ਰ ਆਵੇ ਤਾਂ ਕੁਰਬਾਨੀ ਕਰਨ ਤੱਕ ਆਪਣੇ ਸਿਰ ਦੇ ਵਾਲ, ਬੳਂਹਾਂ ਦੇ ਵਾਲ, ਮੁੱਛਾਂ ਜਾਂ ਹੋਰ ਕਿਸੇ ਹਿੱਸੇ ਦੇ ਵਾਲ, ਅਤੇ ਹੱਥ ਜਾਂ ਪੈਰਾਂ ਦੇ ਨਖ਼ੂਨ ਨਾ ਕੱਟੇ।