عَنْ أَنَسٍ رَضيَ اللهُ عنهُ قَالَ:
ضَحَّى النَّبِيُّ صَلَّى اللهُ عَلَيْهِ وَسَلَّمَ بِكَبْشَيْنِ أَمْلَحَيْنِ أَقْرَنَيْنِ، ذَبَحَهُمَا بِيَدِهِ، وَسَمَّى وَكَبَّرَ، وَوَضَعَ رِجْلَهُ عَلَى صِفَاحِهِمَا.

[صحيح] - [متفق عليه] - [صحيح البخاري: 5565]
المزيــد ...

ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅੱਲਾਹ ਦੇ ਨਬੀ ﷺ ਨੇ ਦੋ ਡੱਬਖੜੱਬੇ, ਸਿੰਗਾਂ ਵਾਲੇ ਭੇਡੂਆਂ ਦੀ ਕੁਰਬਾਨੀ ਕੀਤੀ। ਦੋਵਾਂ ਨੂੰ ਆਪਣੇ ਹੱਥਾਂ ਨਾਲ ਜ਼ਿਬ੍ਹਾ (ਕੁਰਬਾਨ) ਕੀਤਾ, ਬਿਸਮਿੱਲਾਹੀ ਅੱਲਾਹੁ ਅਕਬਰ ਕਿਹਾ ਅਤੇ ਆਪਣਾ ਪੈਰ ਦੋਵਾਂ ਦੀਆਂ ਗਰਦਨਾਂ 'ਤੇ ਰੱਖਿਆ।

[صحيح] - [متفق عليه] - [صحيح البخاري - 5565]

ਵਿਆਖਿਆ

ਅਨਸ (ਰਜ਼ੀਅੱਲਾਹੁ ਅਨਹੁ) ਦੱਸਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਈਦ-ਉਲ- ਅਜ਼ਹਾ (ਬਕਰਾ ਈਦ) ਦੇ ਦਿਨ ਦੋ ਡੱਬਖੜੱਬੇ, ਸਿੰਗਾਂ ਵਾਲੇ ਭੇਡੂਆਂ ਨੂੰ ਜ਼ਿਬ੍ਹਾ (ਕੁਰਬਾਨ/ਭੇਟ) ਕੀਤਾ ਅਤੇ ਫਰਮਾਇਆ: ਅੱਲਾਹ ਦੇ ਨਾਂ ਨਾਲ ਜ਼ਿਬ੍ਹਾ ਕਰਦਾ ਹਾਂ ਅਤੇ ਅੱਲਾਹ ਸਭ ਤੋਂ ਵੱਡਾ ਹੈ। ਜ਼ਿਬ੍ਹਾ ਕਰਨ ਵੇਲੇ ਆਪ ﷺ ਨੇ ਆਪਣਾ ਪੈਰ ਭੇਡੂਆਂ ਦੀ ਗਰਦਨ 'ਤੇ ਰੱਖ ਦਿੱਤਾ।

ਹਦੀਸ ਦੇ ਫਾਇਦੇ ਵਿੱਚੋਂ

  1. ਕੁਰਬਾਨੀ ਦਾ ਇੱਕ ਸ਼ਰਅਤੀ ਹੁਕਮ ਹੋਣਾ ਅਤੇ ਇਸ 'ਤੇ ਸਾਰੇ ਮੁਸਲਮਾਨਾਂ ਦੀ ਇਕਮਤ ਵੀ ਹੈ।
  2. ਬਿਹਤਰ ਇਹ ਹੈ ਕਿ ਕੁਰਬਾਨੀ ਦਾ ਜਾਨਵਰ ਉਸੇ ਪ੍ਰਕਾਰ ਦਾ ਹੋਵੇ, ਜਿਸ ਪ੍ਰਕਾਰ ਦਾ ਜਾਨਵਰ ਅੱਲਾਹ ਦੇ ਨਬੀ ﷺ ਨੇ ਜ਼ਿਬ੍ਹਾ ਕੀਤਾ ਸੀ। ਕਿਉਂਕਿ ਉਹ ਦਿਸਣ ਵਿੱਚ ਸੋਹਣਾ ਹੁੰਦਾ ਹੈ, ਇਸ ਵਿੱਚ ਚਰਬੀ ਹੁੰਦੀ ਹੈ ਅਤੇ ਇਸ ਦਾ ਗੋਸ਼ਤ ਸੁਆਦ ਹੁੰਦਾ ਹੈ।
  3. ਅਨ-ਨਵਵੀ ਕਹਿੰਦੇ ਹਨ: ਇਸ ਹਦੀਸ ਦੀ ਰੋਸ਼ਨੀ ਵਿੱਚ ਆਪਣੀ ਕੁਰਬਾਨੀ ਦਾ ਜਾਨਵਰ ਕਿਸੇ ਹੋਰ ਕੋਲੋਂ ਜ਼ਿਬ੍ਹਾ ਕਰਵਾਉਣ ਦੇ ਬਜਾਏ ਖੁਦ ਆਪਣੇ ਹੱਥੋਂ ਕਰਨਾ ਮੁਸਤਹੱਬ (ਪਸੰਦੀਦਾ) ਹੈ। ਹਾਂ, ਜੇਕਰ ਕੋਈ ਉਜ਼ਰ (ਜਾਇਜ਼ ਕਾਰਨ) ਜਾਂ ਮਜਬੂਰੀ ਹੋਵੇ, ਤਾਂ ਗੱਲ ਵੱਖਰੀ ਹੈ। ਲੇਕਿਨ, ਉਸ ਵੇਲੇ ਵੀ ਖੁਦ ਹਾਜ਼ਰ ਰਹਿਣਾ ਚਾਹੀਦਾ ਹੈ। ਉਂਜ, ਕਿਸੇ ਹੋਰ ਮੁਸਲਮਾਨ ਕੋਲੋਂ ਜ਼ਿਬ੍ਹਾ ਕਰਵਾਉਣਾ ਵੀ ਜਾਇਜ਼ ਹੈ ਅਤੇ ਇਸ ਵਿੱਚ ਕੋਈ ਇਖਤਲਾਫ਼ (ਅਸਹਿਮਤੀ) ਨਹੀਂ ਹੈ।
  4. ਇਬਨ ਹਜਰ ਕਹਿੰਦੇ ਹਨ: ਇਸ ਹਦੀਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਬਿਸਮਿੱਲਾਹ ਕਹਿਣ ਦੇ ਨਾਲ-ਨਾਲ ਅੱਲਾਹੁ ਅਕਬਰ ਕਹਿਣਾ ਅਤੇ ਜਾਨਵਰ ਦੀ ਗਰਦਨ ਦੇ ਸੱਜੇ ਹਿੱਸੇ 'ਤੇ ਆਪਣਾ ਪੈਰ ਰੱਖਣਾ ਮੁਸਤਹੱਬ ਹੈ। ਆਲਿਮਾਂ (ਵਿਦਵਾਨਾਂ) ਦੀ ਇਸ ਗੱਲ 'ਤੇ ਸਰਬਸੰਮਤੀ ਹੈ ਕਿ ਜਾਨਵਰ ਨੂੰ ਖੱਬੇ ਪਾਸੇ ਲਿਟਾ ਕੇ ਉਸਦੇ ਸੱਜੇ ਪਾਸੇ ਪੈਰ ਰੱਖ ਦਿੱਤਾ ਜਾਵੇ, ਤਾਂ ਜੋ ਜ਼ਿਬ੍ਹਾ ਕਰਨ ਵਾਲੇ ਨੂੰ ਸੱਜੇ ਹੱਥ ਨਾਲ ਛੁਰੀ (ਚਾਕੂ) ਫੜਨ ਅਤੇ ਖੱਬੇ ਹੱਥ ਨਾਲ ਗਰਦਨ ਫੜਨ ਵਿੱਚ ਆਸਾਨੀ ਹੋਵੇ।
  5. ਸਿੰਗਾਂ ਵਾਲੇ ਜਾਨਵਰ ਦੀ ਕੁਰਬਾਨੀ ਕਰਨਾ ਮੁਸਤਹੱਬ ਹੈ। ਉਂਜ ਬਿਨਾ ਸਿੰਗਾਂ ਵਾਲੇ ਜਾਨਵਰ ਦੀ ਕੁਰਬਾਨੀ ਵੀ ਜਾਇਜ਼ ਹੈ।
ਅਨੁਵਾਦ ਦਿਖਾਓਣਾ