عَنْ أَبِي طَلْحَةَ رَضِيَ اللَّهُ عَنْهُ عَنِ النَّبِيِّ صَلَّى اللهُ عَلَيْهِ وَسَلَّمَ قَالَ:
«لاَ تَدْخُلُ المَلاَئِكَةُ بَيْتًا فِيهِ كَلْبٌ وَلاَ صُورَةٌ».

[صحيح] - [متفق عليه] - [صحيح البخاري: 3322]
المزيــد ...

ਅਬੁ ਤਲਹਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਫ਼ਰਿਸ਼ਤੇ ਉਸ ਘਰ ਵਿੱਚ ਦਾਖਲ ਨਹੀਂ ਹੁੰਦੇ, ਜਿਸ ਵਿੱਚ ਕੁੱਤਾ ਜਾਂ ਤਸਵੀਰ ਹੋਵੇ।"

[صحيح] - [متفق عليه] - [صحيح البخاري - 3322]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਰਹਿਮਤ ਦੇ ਫ਼ਰਿਸ਼ਤੇ ਉਸ ਘਰ ਵਿੱਚ ਦਾਖਲ ਨਹੀਂ ਹੁੰਦੇ, ਜਿਸ ਵਿੱਚ ਕੁੱਤਾ ਜਾਂ ਰੂਹ (ਜਾਨ) ਵਾਲੀ ਚੀਜ਼ਾਂ ਦੀ ਤਸਵੀਰ ਹੋਵੇ। ਕਿਉਂਕਿ ਰੂਹ ਵਾਲੀ ਚੀਜ਼ਾਂ ਦੀ ਤਸਵੀਰ ਬਣਾਉਣਾ ਇੱਕ ਬਹੁਤ ਵੱਡਾ ਗੁਨਾਹ, ਸਿਰਜਣਾ ਵਿੱਚ ਅੱਲਾਹ ਦੀ ਬਰਾਬਰੀ ਦਾ ਦਾਅਵਾ ਅਤੇ ਸ਼ਿਰਕ ਦਾ ਇੱਕ ਸਾਧਨ ਹੈ। ਕੁੱਝ ਤਸਵੀਰਾਂ ਤਾਂ ਉਨ੍ਹਾਂ ਚੀਜ਼ਾਂ ਦੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਅੱਲਾਹ ਨੂੰ ਛੱਡ ਕੇ ਪੂਜਿਆ ਜਾਂਦਾ ਹੈ। ਜਿਸ ਘਰ ਵਿੱਚ ਕੁੱਤਾ ਹੋਵੇ, ਉਸ ਵਿੱਚ ਫ਼ਰਿਸ਼ਤੇ ਦਾਖਲ ਇਸ ਲਈ ਨਹੀਂ ਹੁੰਦੇ ਕਿ ਕੁੱਤਾ ਗੰਦੀਆਂ ਚੀਜ਼ਾਂ ਬਹੁਤ ਜ਼ਿਆਦਾ ਖਾਂਦਾ ਹੈ ਅਤੇ ਇਸ ਲਈ ਵੀ ਕਿ ਕੁੱਝ ਕੁੱਤਿਆਂ ਨੂੰ ਸ਼ੈਤਾਨ ਕਿਹਾ ਜਾਂਦਾ ਹੈ। ਜਦੋਂ ਕਿ ਫ਼ਰਿਸ਼ਤੇ ਸ਼ੈਤਾਨ ਦੇ ਵਿਰੋਧੀ ਹੁੰਦੇ ਹਨ। ਤੀਜੀ ਗੱਲ ਇਹ ਕਿ ਕੁੱਤੇ ਦੇ ਸ਼ਰੀਰ ਵਿੱਚੋਂ ਬਦਬੂ ਆਉਂਦੀ ਹੈ ਅਤੇ ਫ਼ਰਿਸ਼ਤਿਆਂ ਨੂੰ ਬਦਬੂ ਤੋਂ ਨਫ਼ਰਤ ਹੈ। ਇੱਕ ਕਾਰਨ ਇਹ ਵੀ ਹੈ ਕਿ ਕੁੱਤਾ ਪਾਲਨਾ ਮਨਾਹ ਹੈ, ਇਸ ਲਈ ਕੁੱਤਾ ਪਾਲਨ ਵਾਲੇ ਦੀ ਇਹ ਸਜ਼ਾ ਨਿਰਧਾਰਤ ਕੀਤੀ ਗਈ ਹੈ ਕਿ ਰਹਿਮਤ ਦੇ ਫਰਿਸ਼ਤੇ ਉਸ ਦੇ ਘਰ ਵਿੱਚ ਦਾਖਲ ਨਹੀਂ ਹੋਣਗੇ, ਉਸ ਦੇ ਘਰ ਲਈ ਦੁਆ ਨਹੀਂ ਕਰਨਗੇ, ਉਸ ਲਈ ਮਾਫ਼ੀ ਦੀ ਦੁਆ ਨਹੀਂ ਮੰਗਣਗੇ, ਉਸਦੇ ਅਤੇ ਉਸਦੇ ਘਰ ਲਈ ਬਰਕਤ ਦੀ ਦੁਆ ਨਹੀਂ ਕਰਨਗੇ ਅਤੇ ਉਸ ਨੂੰ ਸ਼ੈਤਾਨ ਦੀਆਂ ਤਕਲੀਫ਼ਾਂ ਤੋਂ ਬਚਾਉਣ ਦਾ ਕੰਮ ਨਹੀਂ ਕਰਨਗੇ।

ਹਦੀਸ ਦੇ ਫਾਇਦੇ ਵਿੱਚੋਂ

  1. ਕੁੱਤਾ ਪਾਲਨ ਦੀ ਮਨਾਹੀ। ਹਾਂ, ਲੇਕਿਨ ਸ਼ਿਕਾਰ ਕਰਨ ਜਾਂ ਪਸ਼ੂਆਂ ਤੇ ਫਸਲਾਂ ਦੀ ਰਾਖੀ ਲਈ ਕੁੱਤਾ ਪਾਲਨ ਦੀ ਇਜਾਜ਼ਤ ਹੈ।
  2. ਤਸਵੀਰ ਰੱਖਣਾ ਉਨ੍ਹਾਂ ਬੁਰਾਈਆਂ ਵਿੱਚੋਂ ਇੱਕ ਹੈ, ਜਿਨ੍ਹਾਂ ਤੋਂ ਫਰਿਸ਼ਤੇ ਨਫਰਤ ਕਰਦੇ ਹਨ। ਤਸਵੀਰ ਦਾ ਘਰ ਵਿੱਚ ਮੌਜੂਦ ਹੋਣਾ ਰਹਿਮਤ (ਦਇਆ) ਤੋਂ ਵਾਂਝੇ ਰਹਿਣ ਦਾ ਕਾਰਨ ਹੈ। ਇਸੇ ਤਰ੍ਹਾਂ ਕੁੱਤੇ ਦੀ ਮੌਜੂਦਗੀ ਵੀ ਰਹਿਮਤ ਤੋਂ ਵਾਂਝੇ ਰਹਿਣ ਦਾ ਕਾਰਨ ਹੈ।
  3. ਜੋ ਫ਼ਰਿਸ਼ਤੇ ਕੁੱਤੇ ਅਤੇ ਤਸਵੀਰ ਵਾਲੇ ਘਰ ਵਿੱਚ ਦਾਖਲ ਨਹੀਂ ਹੁੰਦੇ, ਉਹ ਰਹਿਮਤ ਦੇ ਫ਼ਰਿਸ਼ਤੇ ਹਨ। ਜਿੱਥੇ ਤੱਕ ਇਨਸਾਨ ਦੇ ਕਰਮ ਲਿਖਣ ਲਈ ਨਿਯੁਕਤ ਅਤੇ ਦੂਜੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਫ਼ਰਿਸ਼ਤਿਆਂ ਦੀ ਗੱਲ ਹੈ, ਜਿਵੇਂ: ਮੌਤ ਦਾ ਫ਼ਰਿਸ਼ਤਾ ਆਦਿ, ਤਾਂ ਉਹ ਹਰ ਘਰ ਵਿੱਚ ਦਾਖਲ ਹੁੰਦੇ ਹਨ।
  4. ਰੂਹ (ਜਾਨ) ਵਾਲੀਆਂ ਚੀਜ਼ਾਂ ਦੀਆਂ ਤਸਵੀਰਾਂ ਨੂੰ ਕੰਧਾਂ ਆਦਿ 'ਤੇ ਟੰਗਣਾ ਹਰਾਮ ਹੈ।
  5. ਖ਼ੱਤਾਬੀ ਕਹਿੰਦੇ ਹਨ: ਫ਼ਰਿਸ਼ਤੇ ਅਜਿਹੇ ਘਰ ਵਿੱਚ ਦਾਖਲ ਹੋਣ ਤੋਂ ਗੁਰੇਜ਼ ਕਰਦੇ ਹਨ, ਜਿਸ ਵਿੱਚ ਅਜਿਹਾ ਕੁੱਤਾ ਹੋਵੇ ਜਿਸਨੂੰ ਪਾਲਨਾ ਹਰਾਮ ਹੈ ਅਤੇ ਅਜਿਹੀ ਤਸਵੀਰ ਹੋਵੇ ਜਿਸਨੂੰ ਬਣਾਉਣਾ ਤੇ ਰੱਖਣਾ ਹਰਾਮ ਹੈ। ਜਿਨ੍ਹਾਂ ਕੁੱਤਿਆਂ ਨੂੰ ਪਾਲਨਾ ਹਰਾਮ ਨਹੀਂ ਹੈ, ਜਿਵੇਂ: ਸ਼ਿਕਾਰੀ ਕੁੱਤਾ ਅਤੇ ਖੇਤਾਂ ਤੇ ਪਸ਼ੂਆਂ ਦੀ ਦੇਖਭਾਲ ਕਰਨ ਵਾਲਾ ਕੁੱਤਾ ਅਤੇ ਜਿਨ੍ਹਾਂ ਤਸਵੀਰਾਂ ਨੂੰ ਰੱਖਣਾ ਹਰਾਮ ਨਹੀਂ ਹੈ, ਜਿਵੇਂ ਚਾਦਰ, ਚਟਾਈ ਤੇ ਸਿਰਹਾਣੇ (ਤਕੀਏ) ਆਦਿ 'ਤੇ ਬਣੀਆਂ ਮਿੱਧੀਆਂ ਹੋਈਆਂ ਤਸਵੀਰਾਂ, ਤਾਂ ਉਹ ਫ਼ਰਿਸ਼ਤਿਆਂ ਦੇ ਦਾਖਲੇ ਵਿੱਚ ਰੁਕਾਵਟ ਦਾ ਸਬੱਬ (ਕਾਰਨ) ਨਹੀਂ ਬਣਦੀਆਂ।
ਅਨੁਵਾਦ ਦਿਖਾਓਣਾ
ਹੋਰ