عَنْ عَبْدِ اللَّهِ بْنِ عَمْرِو بْنِ الْعَاصِ رضي الله عنهما قَالَ: قَالَ رَسُولُ اللَّهِ صَلَّى اللهُ عَلَيْهِ وَسَلَّمَ:
«إِنَّ الْإِيمَانَ لَيَخْلَقُ فِي جَوْفِ أَحَدِكُمْ كَمَا يَخْلَقُ الثَّوْبُ الْخَلِقُ، فَاسْأَلُوا اللَّهَ أَنْ يُجَدِّدَ الْإِيمَانَ فِي قُلُوبِكُمْ».
[صحيح] - [رواه الحاكم والطبراني] - [المستدرك على الصحيحين: 5]
المزيــد ...
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਈਮਾਨ ਤੁਹਾਡੇ ਦਿਲਾਂ ਵਿੱਚ ਉਸੇ ਤਰ੍ਹਾਂ ਸੜ ਜਾਂਦਾ ਹੈ ਜਿਸ ਤਰ੍ਹਾਂ ਕਪੜਾ ਪੁਰਾਣਾ ਹੋ ਜਾਂਦਾ ਹੈ। ਇਸ ਲਈ ਅੱਲਾਹ ਤੋਂ ਦੁਆ ਕਰਿਆ ਕਰੋ ਕਿ ਉਹ ਤੁਹਾਡੇ ਦਿਲਾਂ ਵਿੱਚ ਈਮਾਨ ਨੂੰ ਨਵਾਂ (ਤਾਜ਼ਾ) ਕਰਦਾ ਰਹੇ।"
[صحيح] - [رواه الحاكم والطبراني] - [المستدرك على الصحيحين - 5]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਮੁਸਲਮਾਨ ਦੇ ਦਿਲ ਵਿੱਚ ਈਮਾਨ ਉਸੇ ਤਰ੍ਹਾਂ ਪੁਰਾਣਾ ਅਤੇ ਕਮਜ਼ੋਰ ਹੋ ਜਾਂਦਾ ਹੈ, ਜਿਸ ਤਰ੍ਹਾਂ ਨਵਾਂ ਕਪੜਾ ਲੰਮੇ ਸਮੇਂ ਤੱਕ ਵਰਤੋਂ ਕਰਨ ਨਾਲ ਘਸ ਜਾਂਦਾ ਹੈ। ਇਨਸਾਨ ਦਾ ਈਮਾਨ ਇਬਾਦਤਾਂ ਵਿੱਚ ਸੁਸਤੀ, ਗੁਨਾਹਾਂ ਵਿੱਚ ਰੁੱਝਣ ਅਤੇ ਖਾਹਿਸ਼ਾਂ (ਇੱਛਾਵਾਂ) ਦੇ ਪਿੱਛੇ ਲੱਗਣ ਦੇ ਕਾਰਨ ਕਮਜ਼ੋਰ ਹੋ ਜਾਂਦਾ ਹੈ। ਇਸ ਲਈ ਨਬੀ ﷺ ਨੇ ਨਿਰਦੇਸ਼ ਦਿੱਤਾ ਹੈ ਕਿ ਅਸੀਂ ਅੱਲਾਹ ਤਆਲਾ ਤੋਂ ਦੁਆ ਕਰੀਏ ਕਿ ਉਹ ਸਾਨੂੰ ਫਰਜ਼ (ਵਾਜਿਬ) ਕੰਮਾਂ ਦੀ ਪਾਬੰਦੀ, ਜ਼ਿਆਦਾ ਤੋਂ ਜ਼ਿਆਦਾ ਜ਼ਿਕਰ ਤੇ ਇਸਤਗਫ਼ਾਰ ਕਰਨ (ਭਾਵ ਅੱਲਾਹ ਦਾ ਸਿਮਰਨ ਤੇ ਉਸ ਤੋਂ ਮਾਫ਼ੀ ਮੰਗਣ) ਦਾ ਬਲ ਬਖਸ਼ੇ ਤਾਂ ਜੋ ਸਾਡਾ ਈਮਾਨ ਨਵਾਂ ਹੋ ਜਾਵੇ।