عن أبي هريرة رضي الله عنه قال:
لَعَنَ رَسُولُ اللهِ صَلَّى اللهُ عَلَيْهِ وَسَلَّمَ الرَّاشِيَ وَالْمُرْتَشِيَ فِي الْحُكْمِ.

[صحيح] - [رواه الترمذي وأحمد] - [سنن الترمذي: 1336]
المزيــد ...

ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
"ਅੱਲਾਹ ਦੇ ਰਸੂਲ ﷺ ਨੇ ਕਿਸੇ ਫ਼ੈਸਲੇ ਦੇ ਸਿਲਸਿਲੇ ਵਿੱਚ ਰਿਸ਼ਵਤ ਦੇਣ ਵਾਲੇ ਅਤੇ ਰਿਸ਼ਵਤ ਲੈਣ ਵਾਲੇ ਦੋਹਾਂ ਉੱਤੇ ਲਾਹਨਤ ਭੇਜੀ ਹੈ।"

[صحيح] - [رواه الترمذي وأحمد] - [سنن الترمذي - 1336]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਰਿਸ਼ਵਤ ਦੇਣ ਵਾਲੇ ਅਤੇ ਲੈਣ ਵਾਲੇ ਲਈ ਅੱਲਾਹ ਦੀ ਰਹਿਮਤ (ਮਿਹਰ) ਤੋਂ ਠੁਕਰਾਏ ਜਾਣ ਤੇ ਦੂਰ ਕੀਤੇ ਜਾਣ ਦੀ ਬਦ-ਦੁਆ ਕੀਤੀ ਹੈ।
ਇਸ ਦੇ ਦਾਇਰੇ ਵਿੱਚ ਨਿਆਕਾਰਾਂ (ਜੱਜਾਂ) ਨੂੰ ਦਿੱਤੀ ਜਾਣ ਵਾਲੀ ਰਕਮ ਵੀ ਸ਼ਾਮਲ ਹੈ, ਜੋ ਉਨ੍ਹਾਂ ਤੋਂ ਗਲਤ ਤਰੀਕੇ ਨਾਲ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਰਿਸ਼ਵਤ ਦੇਣਾ, ਲੈਣਾ, ਇਸਦੇ ਲੈਣ-ਦੇਣ ਵਿੱਚ ਵਿਚੋਲਾ ਬਣਨਾ ਅਤੇ ਇਸ ਵਿੱਚ ਕਿਸੇ ਵੀ ਤਰੀਕੇ ਦੀ ਮਦਦ ਕਰਨਾ ਹਰਾਮ ਹੈ। ਕਿਉਂਕਿ ਇਹ ਗਲਤ ਕੰਮ ਵਿੱਚ ਸਾਥ ਦੇਣਾ ਹੈ।
  2. ਰਿਸ਼ਵਤ ਲੈਣਾ ਤੇ ਦੇਣਾ ਕਬੀਰਾ (ਵੱਡਾ) ਗੁਨਾਹ ਹੈ, ਕਿਉਂਕਿ ਅੱਲਾਹ ਦੇ ਰਸੂਲ ﷺ ਨੇ ਰਿਸ਼ਵਤ ਲੈਣ ਵਾਲੇ ਅਤੇ ਦੇਣ ਵਾਲੇ 'ਤੇ ਲਾਹਨਤ ਕੀਤੀ ਹੈ।
  3. ਅਦਾਲਤ ਅਤੇ ਪ੍ਰਸ਼ਾਸਨ ਨਾਲ ਸਬੰਧਤ ਮਾਮਲੇ ਵਿੱਚ ਰਿਸ਼ਵਤ ਲੈਣਾ ਤੇ ਦੇਣਾ ਹੋਰ ਵੀ ਵੱਡਾ ਜੁਰਮ ਅਤੇ ਗੁਨਾਹ ਹੈ। ਕਿਉਂਕਿ ਇਹ ਜ਼ੁਲਮ ਅਤੇ ਅੱਲਾਹ ਦੀ ਭੇਜੀ ਗਈ ਸ਼ਰੀਅਤ ਤੋਂ ਹਟ ਕੇ ਆਪਣੀ ਮਨਮਰਜ਼ੀ ਦਾ ਫੈਸਲਾ ਕਰਨਾ ਹੈ।
ਅਨੁਵਾਦ ਦਿਖਾਓਣਾ
ਹੋਰ