ਵਰਗੀਕਰਨ: The Creed . Belief in the Last Day . The Hereafter Life .

عَنْ أَبِي بَرْزَةَ الأَسْلَمِيِّ رضي الله عنه قَالَ: قَالَ رَسُولُ اللهِ صَلَّى اللَّهُ عَلَيْهِ وَسَلَّمَ:
«لَا تَزُولُ قَدَمَا عَبْدٍ يَوْمَ القِيَامَةِ حَتَّى يُسْأَلَ عَنْ عُمُرِهِ فِيمَا أَفْنَاهُ، وَعَنْ عِلْمِهِ فِيمَ فَعَلَ، وَعَنْ مَالِهِ مِنْ أَيْنَ اكْتَسَبَهُ وَفِيمَ أَنْفَقَهُ، وَعَنْ جِسْمِهِ فِيمَ أَبْلَاهُ».

[صحيح] - [رواه الترمذي] - [سنن الترمذي: 2417]
المزيــد ...

ਅਬੁ-ਬਰਜ਼ਾਹ ਅਸਲਮੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ:
«ਕਿਆਮਤ ਦੇ ਦਿਨ ਕਿਸੇ ਬੰਦੇ ਦੇ ਪੈਰ ਉਦੋਂ ਤੱਕ ਆਪਣੀ ਥਾਂ ਤੋਂ ਨਹੀਂ ਹਿੱਲਣਗੇ, ਜਦੋਂ ਤੱਕ ਉਸ ਕੋਲੋਂ ਉਸਦੀ ਉਮਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਬਤੀਤ ਕੀਤਾ, ਉਸਦੇ ਇਲਮ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸ ਨਾਲ ਕੀ ਕੀਤਾ, ਉਸਦੇ ਮਾਲ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੋਂ ਕਮਾਇਆ ਤੇ ਕਿੱਥੇ ਖਰਚ ਕੀਤਾ ਅਤੇ ਉਸਦੇ ਸ਼ਰੀਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਖਪਾਇਆ?»

[صحيح] - [رواه الترمذي] - [سنن الترمذي - 2417]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਕਿਆਮਤ ਦੇ ਦਿਨ ਕੋਈ ਵੀ ਵਿਅਕਤੀ ਹਿਸਾਬ-ਕਿਤਾਬ ਵਾਲੀ ਥਾਂ ਤੋਂ ਜੰਨਤ ਜਾਂ ਜਹੰਨਮ ਵੱਲ ਉਦੋਂ ਤੱਕ ਨਹੀਂ ਜਾ ਸਕੇਗਾ, ਜਦੋਂ ਤੱਕ ਉਸ ਕੋਲੋਂ ਨਿਮਨਲਿਖਤ ਗੱਲਾਂ ਬਾਰੇ ਪੁੱਛ-ਗਿੱਛ ਨਾ ਹੋ ਜਾਵੇ:
1- ਉਸ ਨੇ ਆਪਣੀ ਜ਼ਿੰਦਗੀ ਕਿੰਨ੍ਹਾਂ ਕੰਮਾਂ ਵਿੱਚ ਬਤੀਤ ਕੀਤੀ?
2- ਉਸ ਨੇ ਜੋ ਇਲਮ (ਗਿਆਨ) ਹਾਸਲ ਕੀਤਾ ਸੀ— ਕੀ ਉਸਨੂੰ ਅੱਲਾਹ ਲਈ ਹਾਸਲ ਕੀਤਾ ਸੀ, ਕੀ ਉਸ 'ਤੇ ਅਮਲ ਕੀਤਾ ਸੀ ਅਤੇ ਕੀ ਉਸਨੂੰ ਉਸਦੇ ਹੱਕਦਾਰ ਤੱਕ ਪਹੁੰਚਾਇਆ ਸੀ?
3- ਉਸ ਦੇ ਕੋਲ ਜੋ ਮਾਲ (ਧਨ) ਸੀ— ਉਸਨੂੰ ਕਿੱਥੋਂ ਕਮਾਇਆ ਸੀ? ਕਮਾਈ ਹਲਾਲ ਸੀ ਜਾਂ ਹਰਾਮ? ਨਾਲ ਹੀ ਉਸਨੂੰ ਕਿੱਥੇ ਖਰਚ ਕੀਤਾ ਸੀ? ਕੀ ਉਹ ਖਰਚ ਅੱਲਾਹ ਦੀ ਰਜ਼ਾ ਲਈ ਸੀ ਜਾਂ ਉਸ ਨੂੰ ਨਾਰਾਜ਼ ਕਰਨ ਲਈ?
4- ਉਸ ਨੂੰ ਜੋ ਸ਼ਰੀਰ, ਤਾਕਤ, ਸਿਹਤ ਅਤੇ ਜਵਾਨੀ ਮਿਲੀ ਸੀ— ਉਸਨੂੰ ਕਿਨ੍ਹਾਂ ਕੰਮਾਂ ਵਿੱਚ ਖਰਚ ਕੀਤਾ ਅਤੇ ਕਿਵੇਂ ਖਪਾਇਆ?

ਹਦੀਸ ਦੇ ਫਾਇਦੇ ਵਿੱਚੋਂ

  1. ਜੀਵਨ ਨੂੰ ਅੱਲਾਹ ਨੂੰ ਰਾਜ਼ੀ ਕਰਨ ਵਾਲੇ ਅਮਲਾਂ (ਕਰਮਾਂ) ਵਿੱਚ ਲਗਾਉਣ ਦੀ ਪ੍ਰੇਰਨਾ।
  2. ਬੰਦਿਆਂ ਨੂੰ ਅੱਲਾਹ ਦੀਆਂ ਅਣਗਿਣਤ ਨੇਮਤਾਂ (ਮਿਹਰਾਂ) ਮਿਲੀਆਂ ਹਨ ਅਤੇ ਹਰ ਬੰਦੇ ਨੂੰ ਅੱਲਾਹ ਦੇ ਸਾਹਮਣੇ ਉਨ੍ਹਾਂ ਨੇਮਤਾਂ ਬਾਰੇ ਪੁੱਛਿਆ ਜਾਵੇਗਾ। ਇਸ ਲਈ, ਉਸ ਨੂੰ ਅੱਲਾਹ ਦੀਆਂ ਦਿੱਤੀਆਂ ਨੇਮਤਾਂ ਨੂੰ ਉਸ ਦੀ ਰਜ਼ਾ ਦੇ ਕੰਮਾਂ ਵਿੱਚ ਖਰਚ ਕਰਨਾ ਚਾਹੀਦਾ ਹੈ।
ਅਨੁਵਾਦ ਦਿਖਾਓਣਾ
ਸ਼੍ਰੇਣੀਆਂ
ਹੋਰ