عَن أَبِي أُمَامَةَ رضي الله عنه قَالَ: سَمِعْتَ رَسُولَ اللهِ صَلَّى اللَّهُ عَلَيْهِ وَسَلَّمَ يَخْطُبُ فِي حَجَّةِ الوَدَاعِ فَقَالَ:
«اتَّقُوا اللَّهَ رَبَّكُمْ، وَصَلُّوا خَمْسَكُمْ، وَصُومُوا شَهْرَكُمْ، وَأَدُّوا زَكَاةَ أَمْوَالِكُمْ، وَأَطِيعُوا ذَا أَمْرِكُمْ تَدْخُلُوا جَنَّةَ رَبِّكُمْ».
[صحيح] - [رواه الترمذي وأحمد] - [سنن الترمذي: 616]
المزيــد ...
ਅਬੁ-ਉਮਾਮਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਨੂੰ ਹੱਜਾਤੁਲ-ਵਿਦਾ ਦੇ ਮੌਕੇ 'ਤੇ ਖੁਤਬੇ ਵਿੱਚ ਕਹਿੰਦੇ ਹੋਏ ਸੁਣਿਆ:
“ਅੱਲਾਹ ਤੋਂ ਡਰੋ, ਜੋ ਤੁਹਾਡਾ ਰੱਬ ਹੈ, ਪੰਜ ਵਕਤ ਦੀ ਨਮਾਜ਼ ਪੜ੍ਹੋ, ਰਮਜ਼ਾਨ ਦੇ ਮਹੀਨੇ ਦੇ ਰੋਜ਼ੇ ਰੱਖੋ, ਆਪਣੇ ਮਾਲ ਦੀ ਜ਼ਕਾਤ ਦਿਓ ਅਤੇ ਆਪਣੇ ਹੁਕਮਰਾਨਾਂ ਦੀ ਆਗਿਆਕਾਰੀ ਕਰੋ; ਤੁਸੀਂ ਆਪਣੇ ਰੱਬ ਦੀ ਜੰਨਤ ਵਿੱਚ ਦਾਖ਼ਲ ਹੋ ਜਾਵੋਗੇ।”
[صحيح] - [رواه الترمذي وأحمد] - [سنن الترمذي - 616]
ਅੱਲਾਹ ਦੇ ਨਬੀ ﷺ ਨੇ ਸਨ 10 ਹਿਜਰੀ ਵਿੱਚ ਹੱਜਾਤੁਲ-ਵਿਦਾ (ਆਖਰੀ ਹੱਜ) ਦੇ ਮੌਕੇ 'ਤੇ ਅਰਫ਼ਾਤ ਦੇ ਦਿਨ ਖੁਤਬਾ (ਉਪਦੇਸ਼) ਦਿੱਤਾ। ਇਸ ਹੱਜ ਨੂੰ ਹੱਜਾਤੁਲ-ਵਿਦਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਮੌਕੇ 'ਤੇ ਅੱਲਾਹ ਦੇ ਨਬੀ ﷺ ਨੇ ਲੋਕਾਂ ਨੂੰ ਅਲਵਿਦਾ ਕਿਹਾ ਸੀ। ਇਸ ਮੌਕੇ 'ਤੇ ਆਪ ﷺ ਨੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਰੱਬ ਤੋਂ ਡਰਣ — ਜਿਸਦਾ ਤਰੀਕਾ ਇਹ ਹੈ ਕਿ ਉਸਦੇ ਹੁਕਮਾਂ ਦਾ ਪਾਲਣ ਕੀਤਾ ਜਾਵੇ ਅਤੇ ਉਸਦੀ ਮਨਾਹ ਕੀਤੀਆਂ ਚੀਜ਼ਾਂ ਤੋਂ ਦੂਰ ਰਿਹਾ ਜਾਵੇ। ਪੰਜ ਵਕਤਾਂ (ਸਮਿਆਂ) ਦੀ ਨਮਾਜ਼ ਪੜ੍ਹਨ, ਜਿਨ੍ਹਾਂ ਨੂੰ ਅੱਲਾਹ ਨੇ ਦਿਨ ਤੇ ਰਾਤ ਵਿੱਚ ਫਰਜ਼ ਕੀਤਾ ਹੈ। ਰਮਜ਼ਾਨ ਮਹੀਨੇ ਦੇ ਰੋਜ਼ੇ ਰੱਖਣ। ਆਪਣੇ ਮਾਲ (ਧਨ) ਦੀ ਜ਼ਕਾਤ ਹੱਕਦਾਰਾਂ ਨੂੰ ਦੇਣ ਅਤੇ ਉਸ ਵਿੱਚ ਕੰਜੂਸੀ ਨਾ ਕਰਨ। ਆਪਣੇ ਹੁਕਮਰਾਨਾਂ (ਸ਼ਾਸਕਾਂ) ਦੀ ਆਗਿਆਕਾਰੀ ਕਰਨ, ਜਦੋਂ ਤੱਕ ਕਿ ਉਹ ਅੱਲਾਹ ਦੀ ਨਾਫਰਮਾਨੀ (ਅਣਆਗਿਆਕਾਰੀ) ਦਾ ਹੁਕਮ ਨਾ ਦੇਣ। ਜਿਸ ਨੇ ਇਨ੍ਹਾਂ ਕੰਮਾਂ ਨੂੰ ਕੀਤਾ, ਉਸਦਾ ਸਵਾਬ (ਇਨਾਮ) ਜੰਨਤ ਵਿੱਚ ਦਾਖ਼ਲਾ ਹੈ।