عَنْ أَبِي هُرَيْرَةَ رَضِيَ اللَّهُ عَنْهُ قَالَ:
كَانَ رَسُولُ اللَّهِ صَلَّى اللهُ عَلَيْهِ وَسَلَّمَ يَدْعُو وَيَقُولُ: «اللَّهُمَّ إِنِّي أَعُوذُ بِكَ مِنْ عَذَابِ القَبْرِ، وَمِنْ عَذَابِ النَّارِ، وَمِنْ فِتْنَةِ المَحْيَا وَالمَمَاتِ، وَمِنْ فِتْنَةِ المَسِيحِ الدَّجَّالِ».
وفِي لَفْظٍ لِمُسْلِمٍ: «إِذَا فَرَغَ أَحَدُكُمْ مِنَ التَّشَهُّدِ الْآخِرِ، فَلْيَتَعَوَّذْ بِاللهِ مِنْ أَرْبَعٍ: مِنْ عَذَابِ جَهَنَّمَ، وَمِنْ عَذَابِ الْقَبْرِ، وَمِنْ فِتْنَةِ الْمَحْيَا وَالْمَمَاتِ، وَمِنْ شَرِّ الْمَسِيحِ الدَّجَّالِ».
[صحيح] - [متفق عليه] - [صحيح البخاري: 1377]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅੱਲਾਹ ਦੇ ਰਸੂਲ ﷺ ਇਹ ਦੁਆ ਕਰਿਆ ਕਰਦੇ ਸਨ: "ਹੇ ਅੱਲਾਹ! ਮੈਂ ਤੇਰੀ ਪਨਾਹ ਮੰਗਦਾ ਹਾਂ ਕਬਰ ਦੇ ਅਜ਼ਾਬ ਤੋਂ, ਜਹੰਨਮ ਦੇ ਅਜ਼ਾਬ ਤੋਂ, ਜ਼ਿੰਦਗੀ ਤੇ ਮੌਤ ਦੀ ਆਜ਼ਮਾਇਸ਼ ਤੋਂ, ਅਤੇ ਮਸੀਹ ਦੱਜਾਲ ਦੇ ਫ਼ਿਤਨੇ ਤੋਂ।" ਜਦੋਂ ਕਿ ਸਹੀ ਮੁਸਲਿਮ ਦੀ ਰਿਵਾਇਤ ਵਿੱਚ ਆਇਆ ਹੈ: "ਜਦੋਂ ਤੁਹਾਡੇ ਵਿਚੋਂ ਕੋਈ ਤਸ਼ਹੁੱਦ ਪੂਰਾ ਕਰ ਲਵੇ, ਤਾਂ ਚਾਰ ਚੀਜ਼ਾਂ ਤੋਂ ਅੱਲਾਹ ਦੀ ਪਨਾਹ ਮੰਗੇ: ਜਹੰਨਮ ਦੇ ਅਜ਼ਾਬ ਤੋਂ, ਕਬਰ ਦੇ ਅਜ਼ਾਬ ਤੋਂ, ਜਿੰਦਗੀ ਅਤੇ ਮੌਤ ਦੀ ਆਜ਼ਮਾਇਸ਼ (ਫ਼ਿਤਨੇ) ਤੋਂ ਅਤੇ ਮਸੀਹ ਦੱਜਾਲ ਦੀ ਬੁਰਾਈ ਤੋਂ।"
[صحيح] - [متفق عليه] - [صحيح البخاري - 1377]
ਅੱਲਾਹ ਦੇ ਨਬੀ ﷺ ਨਮਾਜ਼ ਵਿੱਚ ਅਖੀਰਲੇ ਤਸ਼ਹੁੱਦ ਤੋਂ ਬਾਅਦ ਅਤੇ ਸਲਾਮ ਫੇਰਨ ਤੋਂ ਪਹਿਲਾਂ ਚਾਰ ਚੀਜ਼ਾਂ ਤੋਂ ਅੱਲਾਹ ਦੀ ਪਨਾਹ (ਸ਼ਰਨ) ਮੰਗਦੇ ਸਨ ਅਤੇ ਸਾਨੂੰ ਵੀ ਉਨ੍ਹਾਂ ਤੋਂ ਅੱਲਾਹ ਦੀ ਪਨਾਹ ਮੰਗਣ ਦਾ ਹੁਕਮ ਦਿੱਤਾ ਹੈ।
1- ਕਬਰ ਦੇ ਅਜ਼ਾਬ ਤੋਂ।
2- ਜਹੰਨਮ ਦੇ ਅਜ਼ਾਬ ਤੋਂ। ਭਾਵ ਕਿਆਮਤ ਦੇ ਦਿਨ।
3- ਜ਼ਿੰਦਗੀ ਦੀ ਆਜ਼ਮਾਇਸ਼ (ਫ਼ਿਤਨੇ) ਤੋਂ, ਜਿਵੇਂ ਹਰਾਮ ਖਾਹਿਸ਼ਾਂ ਅਤੇ ਗੁਮਰਾਹ ਕਰਨ ਵਾਲੇ ਸ਼ੱਕਾਂ ਤੋਂ, ਅਤੇ ਮੌਤ ਦੀ ਆਜ਼ਮਾਇਸ਼ ਤੋਂ, ਭਾਵ ਮੌਤ ਦੇ ਸਮੇਂ ਰੂਹ ਨਿਕਲਣ ਵੇਲੇ ਇਸਲਾਮ ਜਾਂ ਸੁੰਨਤ ਤੋਂ ਭਟਕ ਜਾਣ ਤੋਂ ਜਾਂ ਕਬਰ ਦੀ ਆਜ਼ਮਾਇਸ਼ ਤੋਂ, ਜਿਵੇਂ ਦੋ ਫਰਿਸ਼ਤਿਆਂ ਦੇ ਸਵਾਲ ਤੋਂ।
4- ਮਸੀਹ ਦੱਜਾਲ ਦੇ ਫ਼ਿਤਨੇ ਤੋਂ, ਜੋ ਆਖ਼ਰੀ ਜ਼ਮਾਨੇ ਵਿੱਚ ਨਿਕਲੇਗਾ ਅਤੇ ਜਿਸ ਰਾਹੀਂ ਅੱਲਾਹ ਆਪਣੇ ਬੰਦਿਆਂ ਦੀ ਆਜ਼ਮਾਇਸ਼ ਕਰੇਗਾ। ਇੱਥੇ ਖ਼ਾਸ ਤੌਰ 'ਤੇ ਦੱਜਾਲ ਦਾ ਜ਼ਿਕਰ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਸ ਦਾ ਫ਼ਿਤਨਾ ਬਹੁਤ ਭਿਆਨਕ ਫ਼ਿਤਨਾ ਹੋਵੇਗਾ ਅਤੇ ਉਹ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਗੁਮਰਾਹ ਕਰੇਗਾ।