عَنْ أَبِي هُرَيْرَةَ رَضِيَ اللَّهُ عَنْهُ أَنَّ رَسُولَ اللَّهِ صَلَّى اللهُ عَلَيْهِ وَسَلَّمَ قَالَ:
«نَارُكُمْ جُزْءٌ مِنْ سَبْعِينَ جُزْءًا مِنْ نَارِ جَهَنَّمَ»، قِيلَ: يَا رَسُولَ اللَّهِ، إِنْ كَانَتْ لَكَافِيَةً. قَالَ: «فُضِّلَتْ عَلَيْهِنَّ بِتِسْعَةٍ وَسِتِّينَ جُزْءًا كُلُّهُنَّ مِثْلُ حَرِّهَا».
[صحيح] - [متفق عليه] - [صحيح البخاري: 3265]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:
"ਤੁਹਾਡੀ ਦੁਨਿਆ ਦੀ ਅੱਗ ਜਹੰਨਮ ਦੀ ਅੱਗ ਦੇ ਸੱਤਰ ਹਿੱਸਿਆਂ ਵਿੱਚੋਂ ਸਿਰਫ਼ ਇੱਕ ਹਿੱਸਾ ਹੈ।" ਲੋਕਾਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਹ ਦੁਨਿਆ ਦੀ ਅੱਗ ਹੀ ਕਾਫੀ ਸੀ। ਆਪ ਨੇ ਫਰਮਾਇਆ: "ਜਹੰਨਮ ਦੀ ਅੱਗ ਨੂੰ ਇਸ ਅੱਗ ਉੱਤੇ ਉਣਹੱਤਰ (69) ਹਿੱਸੇ (ਗੁਣਾ) ਹੋਰ ਵਧਾਇਆ ਗਿਆ ਹੈ ਅਤੇ ਉਸ ਦਾ ਹਰ ਹਿੱਸਾ ਦੁਨੀਆ ਦੀ ਅੱਗ ਜਿੰਨਾ ਗਰਮ ਹੈ।"
[صحيح] - [متفق عليه] - [صحيح البخاري - 3265]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਦੁਨਿਆ ਦੀ ਅੱਗ, ਜਹੰਨਮ (ਨਰਕ) ਦੀ ਅੱਗ ਦੇ ਸੱਤਰ ਹਿੱਸਿਆਂ ਵਿੱਚੋਂ ਸਿਰਫ਼ ਇੱਕ ਹਿੱਸਾ ਹੈ। ਆਖ਼ਰਤ ਦੀ ਅੱਗ ਦਾ ਤਾਪ ਦੁਨਿਆ ਦੀ ਅੱਗ ਨਾਲੋਂ ਉਣਹੱਤਰ ਗੁਣਾ ਵੱਧ ਹੋਵੇਗੀ। ਉਸ ਦੇ ਹਰੇਕ ਹਿੱਸੇ ਦਾ ਤਾਪ ਦੁਨਿਆ ਦੀ ਅੱਗ ਦੇ ਬਰਾਬਰ ਹੋਵੇਗਾ। ਕਿਸੇ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਦੁਨਿਆ ਦੀ ਅੱਗ ਹੀ ਉਸ ਵਿੱਚ ਜਾਣ ਵਾਲਿਆਂ ਨੂੰ ਸਜ਼ਾ ਦੇਣ ਲਈ ਕਾਫੀ ਸੀ। ਤਾਂ ਆਪ ﷺ ਨੇ ਫਰਮਾਇਆ: ਜਹੰਨਮ ਦੀ ਅੱਗ ਨੂੰ ਦੁਨਿਆ ਦੀ ਅੱਗ ਉੱਤੇ ਉਣਹੱਤਰ (69) ਹਿੱਸਿਆਂ ਨਾਲ ਵਧਾਈ ਦਿੱਤੀ ਗਈ ਹੈ ਅਤੇ ਉਸ ਦਾ ਹਰ ਹਿੱਸਾ ਦੁਨੀਆ ਦੀ ਅੱਗ ਜਿੰਨਾ ਹੀ ਤਾਪ ਰੱਖਦਾ ਹੈ।