عَنِ ابْنِ عَبَّاسٍ رضي الله عنهما:
أَنَّ رَجُلًا أَتَى النَّبِيَّ صَلَّى اللهُ عَلَيْهِ وَسَلَّمَ، فَكَلَّمَهُ فِي بَعْضِ الْأَمْرِ، فَقَالَ: مَا شَاءَ اللهُ وَشِئْتَ، فَقَالَ النَّبِيُّ صَلَّى اللهُ عَلَيْهِ وَسَلَّمَ: «أَجَعَلْتَنِي لِلَّهِ عَدْلًا؟ قُلْ: مَا شَاءَ اللهُ وَحْدَهُ».
[إسناده حسن] - [رواه ابن ماجه والنسائي في الكبرى وأحمد] - [السنن الكبرى للنسائي: 10759]
المزيــد ...
ਅਬਦੁੱਲਾ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
ਇੱਕ ਆਦਮੀ ਅੱਲਾਹ ਦੇ ਨਬੀ ﷺ ਕੋਲ ਆਇਆ, ਆਪ ﷺ ਨਾਲ ਕਿਸੇ ਵਿਸ਼ੇ ‘ਤੇ ਗੱਲ ਕੀਤੀ ਤੇ ਇਸੇ ਦੌਰਾਨ ਬੋਲਿਆ: ਜੋ ਅੱਲਾਹ ਚਾਹਵੇ ਅਤੇ ਜੋ ਤੁਸੀਂ ਚਾਹੋ (ਉਹੀ ਹੁੰਦਾ ਹੈ)। ਇਸ 'ਤੇ ਨਬੀ ﷺ ਨੇ ਫਰਮਾਇਆ: "ਕੀ ਤੂੰ ਮੈਨੂੰ ਅੱਲਾਹ ਦੇ ਬਰਾਬਰ ਬਣਾ ਦਿੱਤਾ ਹੈ? ਸਗੋਂ ਇਹ ਕਹਿ ਕਿ ਜੋ ਸਿਰਫ਼ ਅੱਲਾਹ ਚਾਹਵੇ (ਉਹੀ ਹੁੰਦਾ ਹੈ)।"
[إسناده حسن] - [رواه ابن ماجه والنسائي في الكبرى وأحمد] - [السنن الكبرى للنسائي - 10759]
ਇੱਕ ਆਦਮੀ ਅੱਲਾਹ ਦੇ ਨਬੀ ﷺ ਕੋਲ ਆਇਆ, ਆਪ ﷺ ਨਾਲ ਕਿਸੇ ਵਿਸ਼ੇ 'ਤੇ ਗੱਲ ਕੀਤੀ ਅਤੇ ਉਸਤੋਂ ਬਾਅਦ ਕਿਹਾ: "ਉਹੀ ਹੋਵੇਗਾ ਜੋ ਅੱਲਾਹ ਚਾਹਵੇ ਅਤੇ ਜੋ ਤੁਸੀਂ ਚਾਹੋ।" ਉਦੋਂ ਅੱਲਾਹ ਦੇ ਨਬੀ ﷺ ਨੇ ਉਸ ਦੀ ਇਸ ਗੱਲ ਦਾ ਖੰਡਨ ਕੀਤਾ ਅਤੇ ਦੱਸਿਆ ਕਿ ਬੰਦੇ ਦੀ ਮਰਜ਼ੀ ਨੂੰ ਅੱਲਾਹ ਦੀ ਮਰਜ਼ੀ ਨਾਲ "واو" (ਭਾਵ ਅਤੇ) ਸ਼ਬਦ ਨਾਲ ਜੋੜਨਾ ਛੋਟਾ ਸ਼ਿਰਕ ਹੈ। ਕਿਸੇ ਮੁਸਲਮਾਨ ਲਈ ਅਜਿਹਾ ਵਾਕ ਬੋਲਣਾ ਜਾਇਜ਼ ਨਹੀਂ ਹੈ। ਉਸਤੋਂ ਬਾਅਦ ਨਬੀ ﷺ ਨੇ ਉਸ ਨੂੰ ਦੱਸ ਦਿੱਤਾ ਕਿ ਕੀ ਕਹਿਣਾ ਚਾਹੀਦਾ ਹੈ। ਇਨਸਾਨ ਨੂੰ ਕੇਵਲ: "ਹੋਵੇਗਾ ਉਹੀ, ਜੋ ਸਿਰਫ ਅੱਲਾਹ ਚਾਹਵੇ" ਕਹਿਣਾ ਚਾਹੀਦਾ ਹੈ। ਗੱਲ ਸਿਰਫ ਅੱਲਾਹ ਦੀ ਮਰਜ਼ੀ ਨਾਲ ਜੋੜ ਕੇ ਕਰਨੀ ਚਾਹੀਦੀ ਹੈ। ਕਿਸੇ ਵੀ ਸ਼ਬਦ ਨੂੰ ਯੋਜਕ ਬਣਾ ਕੇ ਉਸ (ਅੱਲਾਹ) ਨਾਲ ਕਿਸੇ ਹੋਰ ਦੀ ਮਰਜ਼ੀ ਨੂੰ ਜੋੜਨਾ ਨਹੀਂ ਚਾਹੀਦਾ।