عَنْ أَبِي هُرَيْرَةَ رضي الله عنه قَالَ: قَالَ رَسُولُ اللَّهِ صَلَّى اللهُ عَلَيْهِ وَسَلَّمَ:
«مَا مِنْ قَوْمٍ يَقُومُونَ مِنْ مَجْلِسٍ لَا يَذْكُرُونَ اللَّهَ فِيهِ إِلَّا قَامُوا عَنْ مِثْلِ جِيفَةِ حِمَارٍ، وَكَانَ لَهُمْ حَسْرَةً».
[صحيح] - [رواه أبو داود] - [سنن أبي داود: 4855]
المزيــد ...
"ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:"
"ਕੋਈ ਭੀ ਕੌਮ (ਜਮਾਤ/ਟੋਲੀ) ਜਦੋਂ ਕਿਸੇ ਮਜਲਸ ਤੋਂ ਇਸ ਤਰ੍ਹਾਂ ਉਠਦੀ ਹੈ ਕਿ ਉਹ ਓਥੇ ਅੱਲਾਹ ਦਾ ਜ਼ਿਕਰ ਨਹੀਂ ਕਰਦੇ, ਤਾਂ ਉਹ ਐਸੇ ਉਠਦੇ ਹਨ ਜਿਵੇਂ ਕਿਸੇ ਗਧੇ ਦੀ ਲਾਸ਼ ਦੇ ਕੋਲੋਂ ਉੱਠੇ ਹੋਣ, ਅਤੇ ਉਹ ਮਜਲਸ ਉਨ੍ਹਾਂ ਲਈ ਅਖ਼ਿਰਤ ਵਿੱਚ ਅਫ਼ਸੋਸ ਦਾ ਸਬਬ ਬਣਦੀ ਹੈ।"
[صحيح] - [رواه أبو داود] - [سنن أبي داود - 4855]
ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਤਤਿਲਾ ਦਿੱਤੀ ਕਿ ਕੋਈ ਭੀ ਲੋਕ ਜਦੋਂ ਕਿਸੇ ਮਜਲਸ ਵਿੱਚ ਬੈਠਣ ਤੋਂ ਬਾਅਦ ਬਿਨਾਂ ਅੱਲਾਹ ਦਾ ਜ਼ਿਕਰ ਕੀਤੇ ਉੱਥੋਂ ਉਠਦੇ ਹਨ, ਤਾਂ ਉਹ ਇਨ੍ਹਾਂ ਲੋਕਾਂ ਵਾਂਗ ਹਨ ਜਿਵੇਂ ਕਿ ਗੰਦੀ ਅਤੇ ਬਦਬੂਦਾਰ ਗਧੇ ਦੀ ਲਾਸ਼ ਦੇ ਗਿਰਦੇ ਇਕੱਠੇ ਹੋਏ ਹੋਣ। ਇਹ ਸਜ਼ਾ ਇਸ ਵਾਸਤੇ ਹੈ ਕਿ ਉਹ ਲੋਕ ਅੱਲਾਹ ਦੇ ਜ਼ਿਕਰ ਦੀ ਬਜਾਏ ਫ਼ਜ਼ੂਲ ਗੱਲਾਂ ਵਿੱਚ ਮਸ਼ਗੂਲ ਰਹੇ। ਇਹ ਮਜਲਸ ਕ਼ਿਆਮਤ ਦੇ ਦਿਨ ਉਨ੍ਹਾਂ ਲਈ ਅਫ਼ਸੋਸ, ਘਾਟੇ ਅਤੇ ਕਾਇਮ ਰਹਿਣ ਵਾਲੀ ਸ਼ਰਮਿੰਦਗੀ ਦਾ ਸਬਬ ਬਣੇਗੀ।