عَنْ عَلِيٍّ رضي الله عنه قَالَ:
كُنْتُ رَجُلًا مَذَّاءً وَكُنْتُ أَسْتَحْيِي أَنْ أَسْأَلَ النَّبِيَّ صَلَّى اللهُ عَلَيْهِ وَسَلَّمَ لِمَكَانِ ابْنَتِهِ فَأَمَرْتُ الْمِقْدَادَ بْنَ الْأَسْوَدِ فَسَأَلَهُ فَقَالَ: «يَغْسِلُ ذَكَرَهُ وَيَتَوَضَّأُ».
وَلِلبُخَاريِّ: فَقَالَ: «تَوَضَّأْ وَاغْسِلْ ذَكَرَكَ».
[صحيح] - [متفق عليه] - [صحيح مسلم: 303]
المزيــد ...
ਅਲੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਮੈਂ ਇੱਕ ਅਜਿਹਾ ਆਦਮੀ ਸੀ, ਜਿਸ ਨੂੰ ਬਹੁਤ ਜ਼ਿਆਦਾ ਮਜ਼ੀ (ਚਿਪਚਿਪਾ ਤਰਲ ਜੋ ਪਿਸ਼ਾਬ ਦੇ ਰਸਤੇ) ਆਉਂਦੀ ਸੀ। ਅੱਲਾਹ ਦੇ ਰਸੂਲ ﷺ ਦਾ ਜਵਾਈ ਹੋਣ ਦੇ ਨਾਤੇ ਮੈਨੂੰ ਬਹੁਤ ਸ਼ਰਮ ਮਹਿਸੂਸ ਹੁੰਦੀ ਸੀ ਕਿ ਮੈਂ ਆਪ ﷺ ਤੋਂ ਇਸ ਬਾਰੇ ਪੁੱਛਾਂ। ਸੋ ਮੈਂ ਮਿਕਦਾਦ ਬਿਨ ਅਸਵਦ ਨੂੰ ਪੁੱਛਣ ਲਈ ਕਿਹਾ (ਅਤੇ ਉਨ੍ਹਾਂ ਨੇ ਪੁੱਛਿਆ) ਤਾਂ ਆਪ ﷺ ਨੇ ਫਰਮਾਇਆ: "ਅਜਿਹਾ ਵਿਅਕਤੀ ਆਪਣਾ ਲਿੰਗ ਧੋਵੇ ਤੇ ਵੁਜ਼ੂ ਕਰੇ।"
ਸਹੀ ਬੁਖਾਰੀ ਦੀ ਰਿਵਾਇਤ ਵਿੱਚ ਆਇਆ ਹੈ ਕਿ ਆਪ ਨੇ ਫਰਮਾਇਆ: "ਵੁਜ਼ੂ ਕਰੋ ਅਤੇ ਆਪਣਾ ਲਿੰਗ ਧੋ ਲਵੋ।"
[صحيح] - [متفق عليه] - [صحيح مسلم - 303]
ਅਲੀ ਬਿਨ ਅਬੀ ਤਾਲਿਬ ਰਜ਼ੀਅੱਲਾਹੁ ਅਨਹੁ ਕਹਿੰਦੇ ਹਨ ਕਿ ਉਨ੍ਹਾਂ ਦੀ ਅਕਸਰ ਮਜ਼ੀ ਨਿਕਲ ਜਾਂਦੀ ਸੀ। ਅਸਲ ਵਿੱਚ ਮਜ਼ੀ ਇੱਕ ਪ੍ਰਕਾਰ ਦਾ ਪਤਲਾ, ਚਿਪਚਿਪਾ ਤੇ ਸਫੈਦ ਪਾਣੀ ਹੁੰਦਾ ਹੈ ਜੋ ਕਾਮਵਾਸਨਾ ਦੇ ਸਮੇਂ ਜਾਂ ਸੰਭੋਗ ਤੋਂ ਪਹਿਲਾਂ ਲਿੰਗ (ਗੁਪਤ-ਅੰਗ) ਤੋਂ ਨਿਕਲਦਾ ਹੈ। ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਮਜ਼ੀ ਨਿਕਲਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ। ਲੇਕਿਨ ਨਬੀ ﷺ ਤੋਂ ਪੁੱਛਣ ਵਿੱਚ ਸ਼ਰਮਾ ਰੁਕਾਵਟ ਬਣਦੀ ਸੀ, ਕਿਉਂਕਿ ਆਪ ﷺ ਦੀ ਬੇਟੀ ਫਾਤਿਮਾ ਰਜ਼ੀਅੱਲਾਹੁ ਅਨਹਾ ਦਾ ਉਨ੍ਹਾਂ ਨਾਲ ਨਿਕਾਹ ਹੋਇਆ ਸੀ। ਇਸ ਲਈ ਉਨ੍ਹਾਂ ਨੇ ਮਿਕਦਾਦ ਬਿਨ ਅਸਵਦ ਰਜ਼ੀਅੱਲਾਹੁ ਅਨਹੁ ਨੂੰ ਕਿਹਾ ਕਿ ਉਹ ਅੱਲਾਹ ਦੇ ਨਬੀ ﷺ ਤੋਂ ਇਸ ਬਾਰੇ ਪੁੱਛਣ। ਇਸ 'ਤੇ ਅੱਲਾਹ ਦੇ ਨਬੀ ﷺ ਨੇ ਜਵਾਬ ਦਿੱਤਾ ਕਿ ਉਹ ਪਹਿਲਾਂ ਆਪਣਾ ਗੁਪਤ-ਅੰਗ ਧੋ ਲੈਣ ਅਤੇ ਉਸ ਤੋਂ ਵੁਜ਼ੂ ਕਰ ਲੈਣ।