عَنْ مَيْمُونَةُ أُمِّ المؤمِنينَ رضي الله عنها قَالتْ:
وَضَعْتُ لِلنَّبِيِّ صَلَّى اللهُ عَلَيْهِ وَسَلَّمَ غُسْلًا، فَسَتَرْتُهُ بِثَوْبٍ، وَصَبَّ عَلَى يَدَيْهِ، فَغَسَلَهُمَا، ثُمَّ صَبَّ بِيَمِينِهِ عَلَى شِمَالِهِ، فَغَسَلَ فَرْجَهُ، فَضَرَبَ بِيَدِهِ الأَرْضَ، فَمَسَحَهَا، ثُمَّ غَسَلَهَا، فَمَضْمَضَ وَاسْتَنْشَقَ، وَغَسَلَ وَجْهَهُ وَذِرَاعَيْهِ، ثُمَّ صَبَّ عَلَى رَأْسِهِ وَأَفَاضَ عَلَى جَسَدِهِ، ثُمَّ تَنَحَّى، فَغَسَلَ قَدَمَيْهِ، فَنَاوَلْتُهُ ثَوْبًا فَلَمْ يَأْخُذْهُ، فَانْطَلَقَ وَهُوَ يَنْفُضُ يَدَيْهِ.
المزيد
ਮੋਮਿਨਾਂ ਦੀ ਮਾਂ ਮੈਮੂਨਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ:
ਮੈਂ ਅੱਲਾਹ ਦੇ ਨਬੀ ﷺ ਲਈ ਜਨਾਬਤ ਦੇ ਗੁਸਲ ਲਈ ਪਾਣੀ ਰੱਖਿਆ ਅਤੇ ਕੱਪੜੇ ਨਾਲ ਪਰਦਾਹ ਕਰ ਦਿੱਤਾ, ਤਾਂ ਆਪ ﷺ ਨੇ ਆਪਣੇ ਦੋਵੇਂ ਹੱਥਾਂ ਉੱਤੇ ਪਾਣੀ ਡੋਲ ਕੇ ਉਨ੍ਹਾਂ ਨੂੰ ਧੋਇਆ; ਫੇਰ ਆਪਣੇ ਸੱਜੇ ਹੱਥ ਨਾਲ ਖੱਬੇ ਹੱਥ 'ਤੇ ਪਾਣੀ ਪਾਇਆ ਅਤੇ ਆਪਣੀ ਸ਼ਰਮਗਾਹ (ਗੁਪਤ-ਅੰਗ) ਨੂੰ ਧੋਇਆ; ਫੇਰ ਆਪਣਾ ਹੱਥ ਜ਼ਮੀਨ 'ਤੇ ਮਾਰਿਆ, ਉਸਨੂੰ ਰਗੜਿਆ ਅਤੇ ਧੋਇਆ। ਫੇਰ ਕੁੱਲੀ ਕੀਤੀ ਅਤੇ ਨੱਕ ਵਿੱਚ ਪਾਣੀ ਚੜ੍ਹਾਇਆ; ਫੇਰ ਆਪਣੇ ਚਿਹਰੇ ਅਤੇ ਦੋਵੇਂ ਹੱਥਾਂ ਨੂੰ ਧੋਇਆ; ਫੇਰ ਆਪਣੇ ਸਿਰ 'ਤੇ ਪਾਣੀ ਵਹਾਇਆ; ਫੇਰ ਪੂਰੇ ਸ਼ਰੀਰ ਨੂੰ ਧੋਇਆ; ਫੇਰ ਆਪਣੀ ਥਾਂ ਤੋਂ ਹਟ ਕੇ ਖੜ੍ਹੇ ਹੋਏ ਅਤੇ ਆਪਣੇ ਦੋਵੇਂ ਪੈਰਾਂ ਨੂੰ ਧੋਇਆ। ਉਸਤੋਂ ਬਾਅਦ ਮੈਂ ਆਪ (ﷺ) ਕੋਲ ਇੱਕ ਕੱਪੜਾ ਲੈ ਕੇ ਆਈ, ਤਾਂ ਆਪ (ﷺ) ਨੇ ਉਸ ਨੂੰ ਨਹੀਂ ਲਿਆ ਅਤੇ ਆਪਣੇ ਹੱਥ ਨਾਲ ਪਾਣੀ ਝਾੜਨ ਲਗ ਗਏ।