عَنْ أَبِي هُرَيْرَةَ رضي الله عنه قَالَ: إِنَّ رَسُولَ اللهِ صلى الله عليه وسلم قَالَ:
«إِذَا شَرِبَ الْكَلْبُ فِي إِنَاءِ أَحَدِكُمْ فَلْيَغْسِلْهُ سَبْعًا». ولمسلم: « أولاهُنَّ بالتُراب».

[صحيح] - [متفق عليه] - [صحيح البخاري: 172]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਜਦੋਂ ਕੁੱਤਾ ਤੁਹਾਡੇ ਵਿੱਚੋਂ ਕਿਸੇ ਦੇ ਭਾਂਡੇ ਵਿੱਚੋਂ (ਕੁੱਝ) ਪੀ ਲਵੇ, ਤਾਂ ਉਸ ਨੂੰ ਸੱਤ ਵਾਰੀ ਧੋ ਲਵੋ।» ਮੁਸਲਿਮ ਦੀ ਰਿਵਾਇਤ ਵਿੱਚ ਹੈ: "ਪਹਿਲੀ ਵਾਰ ਮਿੱਟੀ ਨਾਲ ਧੋਇਆ ਜਾਵੇ।"

[صحيح] - [متفق عليه] - [صحيح البخاري - 172]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਹੁਕਮ ਦਿੱਤਾ ਕਿ ਜਦੋਂ ਕੁੱਤਾ ਕਿਸੇ ਭਾਂਡੇ/ਬਰਤਨ ਵਿੱਚ ਮੂੰਹ ਮਾਰ ਦੇਵੇ, ਤਾਂ ਉਸ ਨੂੰ ਸੱਤ ਵਾਰੀ ਧੋਇਆ ਜਾਵੇ। ਸੱਤਾਂ ਵਿੱਚੋਂ ਪਹਿਲੀ ਵਾਰ ਮਿੱਟੀ ਨਾਲ ਧੋਇਆ ਜਾਵੇ, ਤਾਂ ਜੋ ਉਸਤੋਂ ਬਾਅਦ ਜਦੋਂ ਪਾਣੀ ਨਾਲ ਧੋਇਆ ਜਾਵੇ, ਤਾਂ ਭਾਂਡਾ ਪੂਰੀ ਤਰ੍ਹਾਂ ਸਾਫ ਹੋ ਜਾਵੇ ਅਤੇ ਗੰਦਗੀ ਤੇ ਨੁਕਸਾਨਦਾਇਕ ਚੀਜ਼ ਬਾਕੀ ਨਾ ਰਹੇ।

ਹਦੀਸ ਦੇ ਫਾਇਦੇ ਵਿੱਚੋਂ

  1. ਕੁੱਤੇ ਦੀ ਲਾਰ (ਥੁੱਕ) ਬਹੁਤ ਜ਼ਿਆਦਾ ਨਾਪਾਕ (ਗੰਦੀ) ਚੀਜ਼ ਮੰਨੀ ਜਾਂਦੀ ਹੈ।
  2. ਕਿਸੇ ਭਾਂਡੇ ਵਿੱਚ ਕੁੱਤੇ ਦੇ ਮੂੰਹ ਮਾਰਨ ਨਾਲ ਉਹ ਭਾਂਡਾ ਅਤੇ ਉਸ ਭਾਂਡੇ ਵਿੱਚ ਮੌਜੂਦ ਪਾਣੀ ਵੀ ਨਾਪਾਕ ਹੋ ਜਾਂਦਾ ਹੈ।
  3. ਮਿੱਟੀ ਨਾਲ ਪਾਕ ਕਰਨ ਅਤੇ ਸੱਤ ਵਾਰੀ ਧੋਣ ਦਾ ਹੁਕਮ ਕੁੱਤੇ ਦੇ ਮੂੰਹ ਮਾਰੇ ਭਾਂਡੇ ਨੂੰ ਸਾਫ ਕਰਨ ਲਈ ਹੈ। ਉਸਦੇ ਪੇਸ਼ਾਬ, ਪਖਾਨੇ (ਟੱਟੀ) ਅਤੇ ਉਸ ਦੁਆਰਾ ਕਿਸੇ ਹੋਰ ਤਰੀਕੇ ਨਾਲ ਗੰਦੀ ਕੀਤੀ ਚੀਜ਼ ਨੂੰ ਸਾਫ ਕਰਨ ਲਈ ਨਹੀਂ।
  4. ਭਾਂਡੇ ਨੂੰ ਮਿੱਟੀ ਨਾਲ ਧੋਣ ਦਾ ਤਰੀਕਾ ਇਹ ਹੈ ਕਿ ਭਾਂਡੇ ਵਿੱਚ ਪਾਣੀ ਪਾ ਕੇ ਉਸ ਵਿੱਚ ਮਿੱਟੀ ਮਿਲਾਈ ਜਾਵੇ ਅਤੇ ਉਸ ਨਾਲ ਭਾਂਡਾ ਧੋਇਆ ਜਾਵੇ।
  5. ਹਦੀਸ ਦਾ ਜ਼ਾਹਰੀ (ਬਾਹਰੀ) ਅਰਥ ਇਹ ਹੈ ਕਿ ਇਹ ਹੁਕਮ ਸਾਰੇ ਕੁੱਤਿਆਂ 'ਤੇ ਲਾਗੂ ਹੁੰਦਾ ਹੈ, ਇੱਥੋਂ ਤੱਕ ਕਿ ਉਨ੍ਹਾਂ ਕੁੱਤਿਆਂ ਲਈ ਵੀ ਜਿਨ੍ਹਾਂ ਨੂੰ ਸ਼ਰੀਅਤ ਨੇ ਪਾਲਨ ਦੀ ਇਜਾਜ਼ਤ ਦਿੱਤੀ ਹੈ। ਜਿਵੇਂ: ਸ਼ਿਕਾਰ ਕਰਨ ਵਾਲੇ ਕੁੱਤੇ, ਘਰ ਦੀ ਰਾਖੀ ਕਰਨ ਵਾਲੇ ਤੇ ਪਸ਼ੂਆਂ ਦੀ ਸੁਰੱਖਿਆ ਕਰਨ ਵਾਲੇ ਕੁੱਤੇ।
  6. ਸਾਬਣ ਅਤੇ ਉਸ ਵਰਗੀਆਂ ਹੋਰ ਚੀਜ਼ਾਂ ਮਿੱਟੀ ਦੀ ਥਾਂ ਨਹੀਂ ਲੈ ਸਕਦੀਆਂ। ਕਿਉਂਕਿ ਅੱਲਾਹ ਦੇ ਨਬੀ ﷺ ਨੇ ਸਪਸ਼ਟ ਰੂਪ ਵਿੱਚ ਮਿੱਟੀ ਦਾ ਜ਼ਿਕਰ ਕੀਤਾ ਹੈ।
ਅਨੁਵਾਦ ਦਿਖਾਓਣਾ
ਹੋਰ