عَنْ أَنَسٍ رضي الله عنه قَالَ:
كَانَ رَسُولُ اللهِ صَلَّى اللَّهُ عَلَيْهِ وَسَلَّمَ يُكْثِرُ أَنْ يَقُولَ: «يَا مُقَلِّبَ القُلُوبِ ثَبِّتْ قَلْبِي عَلَى دِينِكَ»، فَقُلْتُ: يَا رَسُولَ اللهِ، آمَنَّا بِكَ وَبِمَا جِئْتَ بِهِ فَهَلْ تَخَافُ عَلَيْنَا؟ قَالَ: «نَعَمْ، إِنَّ القُلُوبَ بَيْنَ أُصْبُعَيْنِ مِنْ أَصَابِعِ اللهِ يُقَلِّبُهَا كَيْفَ يَشَاءُ».
[صحيح] - [رواه الترمذي وأحمد] - [سنن الترمذي: 2140]
المزيــد ...
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅੱਲਾਹ ਦੇ ਰਸੂਲ ﷺ ਅਕਸਰ ਇਹ ਦੁਆ ਕਰਿਆ ਕਰਦੇ ਸਨ: "يَا مُقَلِّبَ القُلُوبِ ثَبِّتْ قَلْبِي عَلَى دِينِكَ - ਯਾ ਮੁਕੱਲੀ-ਬਲ ਕੁਲੂਬ ਸੱਬਿਤ ਕਲਬੀ ਅਲਾ ਦੀਨਿਕ।" (ਹੇ ਦਿਲਾਂ ਨੂੰ ਮੋੜਨ ਵਾਲੇ! ਮੇਰੇ ਦਿਲ ਨੂੰ ਆਪਣੇ ਦੀਨ 'ਤੇ ਸਥਿਰ ਰੱਖ।) ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਅਸੀਂ ਤੁਹਾਡੇ 'ਤੇ ਅਤੇ ਤੁਹਾਡੇ ਲਿਆਂਦੇ ਦੀਨ 'ਤੇ ਈਮਾਨ ਲਿਆਏ ਹਾਂ। ਫਿਰ ਵੀ ਕੀ ਤੁਹਾਨੂੰ ਸਾਡੇ ਬਾਰੇ ਡਰ ਹੈ?ਆਪ ﷺ ਨੇ ਕਿਹਾ: "ਹਾਂ, ਬੇਸ਼ੱਕ ਦਿਲ ਅੱਲਾਹ ਦੀਆਂ ਉਂਗਲਾਂ ਵਿੱਚੋਂ ਦੋ ਉਂਗਲਾਂ ਦੇ ਵਿੱਚ ਹਨ। ਅੱਲਾਹ ਜਿਵੇਂ ਚਾਹੁੰਦਾ ਹੈ, ਉਨ੍ਹਾਂ ਨੂੰ ਮੋੜ ਦਿੰਦਾ ਹੈ।"
[صحيح] - [رواه الترمذي وأحمد] - [سنن الترمذي - 2140]
ਅੱਲਾਹ ਦੇ ਨਬੀ ﷺ ਅਕਸਰ ਇਸ ਚੀਜ਼ ਦੀ ਦੁਆ ਕਰਿਆ ਕਰਦੇ ਸੀ ਕਿ ਅੱਲਾਹ ਆਪ ਨੂੰ ਦੀਨ (ਧਰਮ) ਅਤੇ ਆਗਿਆਕਾਰੀ 'ਤੇ ਅਟੱਲ ਰੱਖੇ ਅਤੇ ਗੁਮਰਾਹੀ ਤੇ ਬਹਿਕਾਵੇ ਤੋਂ ਦੂਰ ਰੱਖੇ। ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਨੂੰ ਹੈਰਾਨੀ ਹੋਈ ਕਿ ਅੱਲਾਹ ਦੇ ਨਬੀ ﷺ ਇਹ ਦੁਆ ਇੰਨੀ ਵਾਰੀ ਕਿਉਂ ਪੜ੍ਹਦੇ ਹਨ, ਤਾਂ ਆਪ ﷺ ਨੇ ਉਨ੍ਹਾਂ ਨੂੰ ਦੱਸ ਦਿੱਤਾ ਕਿ ਇਨਸਾਨਾਂ ਦੇ ਦਿਲ ਅੱਲਾਹ ਦੀਆਂ ਉਂਗਲਾਂ ਵਿੱਚੋਂ ਦੋ ਉਂਗਲਾਂ ਵਿੱਚ ਹੁੰਦੇ ਹਨ। ਉਹ ਉਨ੍ਹਾਂ ਨੂੰ ਜਿਵੇਂ ਚਾਹੁੰਦਾ ਹੈ, ਮੋੜ (ਪਲਟ) ਦਿੰਦਾ ਹੈ। ਦਿਲ ਈਮਾਨ ਅਤੇ ਕੁਫ਼ਰ ਦਾ ਕੇਂਦਰ (ਟਿਕਾਣਾ) ਹੈ। ਦਿਲ ਨੂੰ ਅਰਬੀ ਭਾਸ਼ਾ ਵਿੱਚ 'ਕ਼ਲਬ' ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਹ ਬਹੁਤ ਜ਼ਿਆਦਾ ਉਲਟਦਾ-ਪਲਟਦਾ ਰਹਿੰਦਾ ਹੈ। ਦਿਲ ਹਾਂਡੀ (ਚੁੱਲ੍ਹੇ) 'ਤੇ ਰੱਖੇ ਉਸ ਪਾਣੀ ਨਾਲੋਂ ਵੀ ਵੱਧ ਉਲਟ-ਪਲਟ ਕਰਦਾ ਹੈ, ਜੋ ਤੇਜ਼ ਆਂਚ ਦੇ ਕਾਰਨ ਉਬਾਲੇ ਮਾਰਦਾ ਹੋਵੇ। ਇਸ ਤਰ੍ਹਾਂ, ਅੱਲਾਹ ਜਿਸ ਵਿਅਕਤੀ ਦੇ ਦਿਲ ਨੂੰ ਚਾਹੁੰਦਾ ਹੈ, ਹਿਦਾਇਤ 'ਤੇ ਕਾਇਮ (ਅਟੱਲ) ਅਤੇ ਦੀਨ 'ਤੇ ਸਥਿਰ ਰੱਖਦਾ ਹੈ। ਇਸਦੇ ਉਲਟ ਜਿਸ ਦੇ ਦਿਲ ਨੂੰ ਚਾਹੁੰਦਾ ਹੈ, ਗੁਮਰਾਹੀ ਵੱਲ ਮੋੜ ਦਿੰਦਾ ਹੈ।