عَنْ أَنَسٍ رضي الله عنه قَالَ:
كَانَ أَكْثَرُ دُعَاءِ النَّبِيِّ صَلَّى اللهُ عَلَيْهِ وَسَلَّمَ: «اللَّهُمَّ رَبَّنَا آتِنَا فِي الدُّنْيَا حَسَنَةً، وَفِي الآخِرَةِ حَسَنَةً، وَقِنَا عَذَابَ النَّارِ».
[صحيح] - [متفق عليه] - [صحيح البخاري: 6389]
المزيــد ...
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
"ਅੱਲਾਹ ਦੇ ਨਬੀ ﷺ ਸਭ ਤੋਂ ਵੱਧ ਜਿਹੜੀ ਦੁਆ ਕਰਦੇ ਸੀ, ਉਹ ਇਹ ਸੀ:
«اللَّهُمَّ رَبَّنَا آتِنَا فِي الدُّنْيَا حَسَنَةً، وَفِي الآخِرَةِ حَسَنَةً، وَقِنَا عَذَابَ النَّارِ» (ਹੇ ਅੱਲਾਹ! ਸਾਡੇ ਰੱਬ! ਸਾਨੂੰ ਦੁਨੀਆ ਵਿੱਚ ਵੀ ਭਲਾਈ ਬਖਸ਼ ਅਤੇ ਆਖਰਤ ਵਿੱਚ ਵੀ ਭਲਾਈ ਬਖਸ਼ ਅਤੇ ਸਾਨੂੰ ਜਹੰਨਮ ਦੇ ਅਜ਼ਾਬ ਤੋਂ ਬਚਾ ਲੈ।)
[صحيح] - [متفق عليه] - [صحيح البخاري - 6389]
ਅੱਲਾਹ ਦੇ ਨਬੀ ﷺ ਜ਼ਿਆਦਾਤਰ ਵਿਆਪਕ ਤੇ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਦੁਆ ਕਰਦੇ ਸਨ, ਉਨ੍ਹਾਂ ਵਿੱਚੋਂ ਇੱਕ ਦੁਆ ਇਹ ਹੈ: "اللهم ربنا آتنا في الدنيا حسنة، وفي الآخرة حسنة، وقنا عذاب النار - ਅੱਲਾਹੁੱਮਾ ਰੱਬਾਨਾ ਆਤਿਨਾ ਫਿੱਦੁਨਿਆ ਹਸਾਨਾਤੰਵ ਵਾ ਫਿਲ ਆਖਿਰਾਤੀ ਹਸਾਨਾਤੰਵ ਵਾ ਕਿਨਾ ਅਜ਼ਾਬੰਨ ਨਾਰ।" (ਹੇ ਅੱਲਾਹ, ਸਾਡੇ ਰੱਬ! ਸਾਨੂੰ ਦੁਨੀਆ ਵਿੱਚ ਵੀ ਭਲਾਈ ਬਖਸ਼, ਆਖਰਤ ਵਿੱਚ ਵੀ ਭਲਾਈ ਬਖਸ਼ ਅਤੇ ਸਾਨੂੰ ਜਹੰਨਮ ਦੇ ਅਜ਼ਾਬ (ਸਜ਼ਾ) ਤੋਂ ਬਚਾ।" ਇਸ ਦੁਆ ਵਿੱਚ ਜਿੱਥੇ ਦੁਨੀਆ ਦੀ ਭਲਾਈ, ਜਿਵੇਂ ਭਰਪੂਰ ਮਾਤਰਾ ਵਿੱਚ ਖੁਸ਼ਹਾਲੀ ਵਾਲਾ ਹਲਾਲ ਰਿਜ਼ਕ (ਰੋਜ਼ੀ-ਰੋਟੀ), ਚੰਗੀ ਤੇ ਨੇਕ ਪਤਨੀ, ਅੱਖਾਂ ਦੀ ਠੰਡਕ ਬਣਨ ਵਾਲੀ ਔਲਾਦ, ਲਾਭਕਾਰੀ (ਇਲਮ) ਗਿਆਨ ਅਤੇ ਚੰਗੇ ਅਮਲ (ਕਰਮ) ਆਦਿ ਪਸੰਦੀਦਾ ਤੇ ਜਾਇਜ਼ ਚੀਜ਼ਾਂ ਸ਼ਾਮਲ ਹਨ; ਉੱਥੇ ਹੀ ਆਖਰਤ ਦੀ ਭਲਾਈ ਜਿਵੇਂ ਕਬਰ, ਹਸ਼ਰ ਦੇ ਮੈਦਾਨ ਤੇ ਜਹੰਨਮ ਦੀ ਸਜ਼ਾਵਾਂ ਤੋਂ ਬਚਾਅ, ਅੱਲਾਹ ਦੀ ਰਜ਼ਾ ਦੀ ਪ੍ਰਾਪਤੀ, ਸਦਾ ਮਿਲਣ ਵਾਲੀਆਂ ਮਿਹਰਾਂ ਦੀ ਪ੍ਰਾਪਤੀ ਅਤੇ ਰਹਿਮਤ ਵਾਲੇ (ਦਇਆਵਾਨ) ਰੱਬ ਦੀ ਨੇੜਤਾ ਆਦਿ ਵੀ ਸ਼ਾਮਲ ਹਨ।