عَنْ جَابِرٍ رضي الله عنه قَالَ:
أَتَى النَّبِيَّ صَلَّى اللهُ عَلَيْهِ وَسَلَّمَ رَجُلٌ فَقَالَ: يَا رَسُولَ اللهِ، مَا الْمُوجِبَتَانِ؟ فَقَالَ: «مَنْ مَاتَ لَا يُشْرِكُ بِاللهِ شَيْئًا دَخَلَ الْجَنَّةَ، وَمَنْ مَاتَ يُشْرِكُ بِاللهِ شَيْئًا دَخَلَ النَّارَ»

[صحيح] - [رواه مسلم] - [صحيح مسلم: 93]
المزيــد ...

ਇਸ ਅਨੁਵਾਦ ਨੂੰ ਹੋਰ ਸਮੀਖਿਆ ਅਤੇ ਪੜਤਾਲ ਦੀ ਲੋੜ ਹੈ.

ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਇੱਕ ਆਦਮੀ ਨਬੀ ﷺ ਦੇ ਕੋਲ ਆਇਆ ਅਤੇ ਪੁੱਛਿਆ ਕਿ: ਹੇ ਅੱਲਾਹ ਦੇ ਰਸੂਲ! ਵਾਜਿਬ ਕਰਨ ਵਾਲੀਆਂ ਦੋ ਚੀਜ਼ਾਂ ਕਿਹੜੀਆਂ ਹਨ? ਨਬੀ ﷺ ਨੇ ਫਰਮਾਇਆ: « ਜੋ ਵਿਅਕਤੀ ਇਸ ਹਾਲ ਵਿੱਚ ਮਰਿਆ ਕਿ ਉਸਨੇ ਕਿਸੇ ਨੂੰ ਅੱਲਾਹ ਦਾ ਸ਼ਰੀਕ ਨਹੀਂ ਬਣਾਇਆ, ਉਹ ਜੰਨਤ ਵਿੱਚ ਦਾਖਲ ਹੋਵੇਗਾ ਅਤੇ ਜੋ ਵਿਅਕਤੀ ਇਸ ਹਾਲ ਵਿੱਚ ਮਰਿਆ ਕਿ ਕਿਸੇ ਨੂੰ ਅੱਲਾਹ ਦਾ ਸ਼ਰੀਕ ਬਣਾਉਂਦਾ ਰਿਹਾ, ਉਹ ਜਹੰਨਮ (ਨਰਕ) ਵਿੱਚ ਜਾਵੇਗਾ।»

[صحيح] - [رواه مسلم] - [صحيح مسلم - 93]

ਵਿਆਖਿਆ

ਇੱਕ ਆਦਮੀ ਨੇ ਨਬੀ ﷺ ਤੋਂ ਅਜਿਹੀਆਂ ਦੋ ਗੱਲਾਂ ਬਾਰੇ ਪੁੱਛਿਆ ਕਿ ਜਿਨ੍ਹਾਂ ਵਿੱਚ ਇੱਕ ਜੰਨਤ ਵਿੱਚ ਦਾਖਲੇ ਨੂੰ ਵਾਜਿਬ (ਲਾਜ਼ਮੀ) ਕਰਦੀ ਹੈ ਅਤੇ ਦੂਜੀ ਜਹੰਨਮ ਵਿੱਚ ਦਾਖਲੇ ਨੂੰ ਵਾਜਿਬ ਕਰ ਦਿੰਦੀ ਹਨ। ਨਬੀ ﷺ ਨੇ ਜਵਾਬ ਦਿੱਤਾ ਕਿ ਜੰਨਤ ਨੂੰ ਵਾਜਿਬ ਕਰਨ ਵਾਲੀ ਗੱਲ ਇਹ ਹੈ ਕਿ ਬੰਦਾ ਇਸ ਹਾਲ ਵਿੱਚ ਮਰੇ ਕਿ ਸਿਰਫ ਇੱਕ ਅੱਲਾਹ ਦੀ ਇਬਾਦਤ ਕਰਦਾ ਹੋਵੇ ਅਤੇ ਉਸ ਨਾਲ ਕਿਸੇ ਨੂੰ ਸ਼ਰੀਕ (ਸਾਂਝੀ) ਨਾ ਬਣਾਉਂਦਾ ਹੋਵੇ। ਜਦੋਂ ਕਿ ਜਹੰਨਮ ਨੂੰ ਵਾਜਿਬ ਕਰਨ ਵਾਲੀ ਗੱਲ ਇਹ ਹੈ ਕਿ ਬੰਦਾ ਇਸ ਹਾਲ ਵਿੱਚ ਮਰੇ ਕਿ ਕਿਸੇ ਨੂੰ ਮਾਬੂਦ (ਇਸ਼ਟ) ਬਣਾ ਕੇ, ਰੱਬ ਬਣਾ ਕੇ ਜਾਂ ਅੱਲਾਹ ਦੇ ਨਾਂ ਤੇ ਸਿਫ਼ਤਾਂ (ਗੁਣ) ਦੇ ਕੇ ਅੱਲਾਹ ਦਾ ਸ਼ਰੀਕ ਬਣਾਉਂਦਾ ਹੋਵੇ।

ਹਦੀਸ ਦੇ ਫਾਇਦੇ ਵਿੱਚੋਂ

  1. ਇਸ ਹਦੀਸ ਤੋਂ ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਈਸ਼ਟ ਮੰਨਣਾ) ਦੀ ਫਜ਼ੀਲਤ (ਮਹੱਤਤਾ) ਅਤੇ ਇਹ ਗੱਲ ਪਤਾ ਚੱਲਦੀ ਹੈ ਕਿ ਜੋ ਵਿਅਕਤੀ ਈਮਾਨ ਦੀ ਹਾਲਤ ਵਿੱਚ ਇਸ ਤਰ੍ਹਾਂ ਮਰੇ ਕਿ ਕਿਸੇ ਨੂੰ ਅੱਲਾਹ ਦਾ ਸ਼ਰੀਕ ਨਾ ਬਣਾਵੇ, ਉਹ ਜੰਨਤ ਵਿੱਚ ਦਾਖਲ ਹੋਵੇਗਾ।
  2. ਇਸ ਦੇ ਨਾਲ ਹੀ ਸ਼ਿਰਕ ਦੇ ਗੁਨਾਹ ਦੀ ਤੀਬਰਤਾ ਬਾਰੇ ਵੀ ਪਤਾ ਚੱਲਦਾ ਹੈ ਕਿ ਜੋ ਵਿਅਕਤੀ ਕਿਸੇ ਨੂੰ ਅੱਲਾਹ ਦਾ ਸ਼ਰੀਕ ਬਣਾਉਂਦਾ ਹੋਇਆ ਮਰੇ, ਉਹ ਜਹੰਨਮ ਵਿੱਚ ਜਾਵੇਗਾ।
  3. ਤੌਹੀਦ 'ਤੇ ਕਾਇਮ ਰਹਿਣ ਵਾਲੇ ਗੁਨਾਹਗਾਰ ਲੋਕਾਂ ਦਾ ਮਾਮਲਾ ਅੱਲਾਹ ਦੀ ਮਰਜ਼ੀ ਉੱਤੇ ਨਿਰਭਰ ਕਰਦਾ ਹੈ। ਉਹ ਚਾਹੇ ਤਾਂ ਉਹਨਾਂ ਨੂੰ ਅਜ਼ਾਬ ਦੇਵੇ ਅਤੇ ਚਾਹੇ ਤਾਂ ਉਹਨਾਂ ਨੂੰ ਮਾਫ ਕਰ ਦੇਵੇ ਅਤੇ ਫੇਰ ਅਖਿਰਕਾਰ ਉਨ੍ਹਾਂ ਦਾ ਟਿਕਾਣਾ ਜੰਨਤ ਹੋਵੇਗਾ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (69)
ਹੋਰ