عَنْ أَبِي الدَّرْدَاءِ رضي الله عنه أَنَّ النَّبِيَّ صَلَّى اللَّهُ عَلَيْهِ وَسَلَّمَ قَالَ:
«مَا شَيْءٌ أَثْقَلُ فِي مِيزَانِ الْمُؤْمِنِ يَوْمَ القِيَامَةِ مِنْ خُلُقٍ حَسَنٍ، وَإِنَّ اللَّهَ لَيُبْغِضُ الفَاحِشَ البَذِيءَ».
[صحيح] - [رواه أبو داود والترمذي] - [سنن الترمذي: 2002]
المزيــد ...
ਅਬੂ ਦਰਦਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
ਮੁਮਿਨ ਦੇ ਤਰਾਜੂ ਵਿਚ ਕਿਆਮਤ ਦੇ ਦਿਨ ਸਭ ਤੋਂ ਭਾਰੀ ਚੀਜ਼ ਚੰਗਾ ਅਖਲਾਕ ਹੋਏਗਾ, ਅਤੇ ਬੇਸ਼ਕ ਅੱਲਾਹ ਬਦਜ਼ਬਾਨ ਤੇ ਬੇਸ਼ਰਮ (ਬਾਤ ਕਰਨ ਵਾਲੇ) ਨਾਲ ਨਫਰਤ ਕਰਦਾ ਹੈ।
[صحيح] - [رواه أبو داود والترمذي] - [سنن الترمذي - 2002]
ਨਬੀ ਕਰੀਮ ﷺ ਨੇ ਖ਼ਬਰ ਦੱਤੀ ਕਿ ਕਿਆਮਤ ਦੇ ਦਿਨ ਮੁਮਿਨ ਦੇ ਤਰਾਜੂ ਵਿਚ ਅਮਲਾਂ ਅਤੇ ਬਾਤਾਂ ਵਿਚੋਂ ਸਭ ਤੋਂ ਭਾਰੀ ਚੀਜ਼ ਚੰਗਾ ਅਖਲਾਕ ਹੋਏਗਾ, ਜੋ ਕਿ ਖੁਸ਼ਦਿਲੀ, ਤਕਲੀਫ ਨਾ ਦੇਣ ਅਤੇ ਭਲਾਈ ਕਰਨ ਰਾਹੀਂ ਹੁੰਦਾ ਹੈ। ਅਤੇ ਅੱਲਾਹ ਤਆਲਾ ਉਸ ਸ਼ਖ਼ਸ ਨਾਲ ਨਫਰਤ ਕਰਦਾ ਹੈ ਜੋ ਆਪਣੇ ਅਮਲਾਂ ਅਤੇ ਬਾਤਾਂ ਵਿਚ ਗੰਦਲ ਹੁੰਦਾ ਹੈ, ਅਤੇ ਜਿਸ ਦੀ ਜ਼ਬਾਨ ਤੋਂ ਗਲੀਜ਼ ਅਤੇ ਬਦਤਮੀਜ਼ ਬਾਤਾਂ ਨਿਕਲਦੀਆਂ ਹਨ।