عَنِ ابْنِ عُمَرَ رضي الله عنهما أَنَّ رَسُولَ اللَّهِ صَلَّى اللهُ عَلَيْهِ وَسَلَّمَ قَالَ:
«أُمِرْتُ أَنْ أُقَاتِلَ النَّاسَ حَتَّى يَشْهَدُوا أَنْ لاَ إِلَهَ إِلَّا اللَّهُ، وَأَنَّ مُحَمَّدًا رَسُولُ اللَّهِ، وَيُقِيمُوا الصَّلاَةَ، وَيُؤْتُوا الزَّكَاةَ، فَإِذَا فَعَلُوا ذَلِكَ عَصَمُوا مِنِّي دِمَاءَهُمْ وَأَمْوَالَهُمْ إِلَّا بِحَقِّ الإِسْلاَمِ، وَحِسَابُهُمْ عَلَى اللَّهِ».
[صحيح] - [متفق عليه] - [صحيح البخاري: 25]
المزيــد ...
ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਰਿਵਾਇਤ ਕਰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਲੋਕਾਂ ਨਾਲ ਲੜਾਈ ਕਰਾਂ ਜਦੋਂ ਤੱਕ ਕਿ ਉਹ ਗਵਾਹੀ ਨਾ ਦੇਣ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ, ਨਮਾਜ਼ ਕਾਇਮ (ਪੜ੍ਹਿਆ) ਕਰਨ, ਅਤੇ ਜ਼ਕਾਤ ਦੇਣ। ਜੇਕਰ ਉਹ ਇਹ ਕਰ ਲੈਂਦੇ ਹਨ, ਤਾਂ ਉਨ੍ਹਾਂ ਨੇ ਆਪਣੀ ਜਾਨ ਤੇ ਮਾਲ (ਧਨ-ਦੌਲਤ) ਮੈਥੋਂ ਬਚਾ ਲਿਆ, ਸਿਵਾਏ ਉਸਦੇ ਜੋ ਇਸਲਾਮ ਦਾ ਹੱਕ ਹੈ, ਅਤੇ ਬਾਕੀ ਰਿਹਾ ਉਨ੍ਹਾਂ ਦਾ ਹਿਸਾਬ ਤਾਂ ਉਹ ਅੱਲਾਹ ਦੇ ਹਵਾਲੇ ਹੈ।"
[صحيح] - [متفق عليه] - [صحيح البخاري - 25]
ਨਬੀ ﷺ ਦੱਸਦੇ ਹਨ ਕਿ ਅੱਲਾਹ ਨੇ ਆਪ ﷺ ਨੂੰ ਮੁਸ਼ਰਿਕਾਂ ਨਾਲ ਉਸ ਸਮੇਂ ਤੱਕ ਲੜਨ ਦਾ ਹੁਕਮ ਦਿੱਤਾ ਹੈ ਜਦੋਂ ਤੱਕ ਉਹ ਇਸ ਗੱਲ ਦੀ ਗਵਾਹੀ ਨਾ ਦੇਣ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ ਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ ਅਤੇ ਨਾਲ ਹੀ ਇਸ ਦੇ ਤਕਾਜ਼ਿਆਂ (ਸ਼ਰਤਾਂ) ਨੂੰ ਪੂਰਾ ਕਰਦੇ ਹੋਏ ਦਿਨ ਤੇ ਰਾਤ ਵਿੱਚ ਪੰਜ ਵਕਤ ਦੀ ਨਮਾਜ਼ ਨਾ ਪੜ੍ਹਨ ਅਤੇ ਲੋੜਵੰਦਾਂ ਨੂੰ ਜ਼ਕਾਤ ਨਾ ਦੇਣ। ਜਦੋਂ ਉਹ ਇਹ ਪੂਰਾ ਕਰ ਲੈਣਗੇ, ਤਾਂ ਅੱਲਾਹ ਉਨ੍ਹਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਕਰੇਗਾ; ਅਤੇ ਉਨ੍ਹਾਂ ਦਾ ਕਤਲ ਕਰਨਾ ਹਲਾਲ (ਜਾਇਜ਼) ਨਹੀਂ ਰਹੇਗਾ। ਹਾਂ, ਜੇਕਰ ਉਹ ਕੋਈ ਅਜਿਹਾ ਅਪਰਾਧ (ਜੁਰਮ) ਕਰ ਬੈਠਣ ਜਿਸ ਕਾਰਨ ਉਹ ਇਸਲਾਮੀ ਕਾਨੂੰਨ ਦੇ ਅਧਾਰ 'ਤੇ ਕਤਲ ਦੀ ਸਜ਼ਾ ਦੇ ਹੱਕਦਾਰ ਬਣ ਜਾਣ ਤਾਂ ਗੱਲ ਵੱਖਰੀ ਹੈ। ਫੇਰ ਕਿਆਮਤ ਦੇ ਦਿਨ ਅੱਲਾਹ ਉਨ੍ਹਾਂ ਦਾ ਹਿਸਾਬ-ਕਿਤਾਬ ਲਵੇਗਾ, ਜੋ ਉਨ੍ਹਾਂ ਦੇ ਦਿਲਾਂ ਦੇ ਭੇਤ ਨੂੰ ਵੀ ਜਾਣਦਾ ਹੈ।