عَن عَبدِ الله بنِ الشِّخِّير رضي الله عنه قَالَ:
انْطَلَقْتُ في وَفدِ بَنِي عَامِرٍ إِلى رَسُولِ الله صلى الله عليه وسلم، فَقُلنا: أَنتَ سيّدُنَا، فقال: «السَّيدُ اللهُ»، قُلنا: وَأَفْضَلُنا فَضْلاً، وأعظَمُنا طَوْلاً، فقال: «قُولُوا بِقَولِكُم، أَو بَعضِ قولِكُم، وَلَا يَسْتَجْرِيَنَّكُم الشَّيطَانُ».
[صحيح] - [رواه أبو داود وأحمد] - [سنن أبي داود: 4806]
المزيــد ...
ਅਬਦੁੱਲਾਹ ਬਿਨ ਸ਼ਿੱਖੀਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਮੈਂ ਬਨੀ ਆਮਿਰ ਦੇ ਇੱਕ ਵਫ਼ਦ ਦੇ ਨਾਲ ਅੱਲਾਹ ਦੇ ਰਸੂਲ ﷺ ਦੇ ਕੋਲ ਆਇਆ।ਉੱਥੇ ਪਹੁੰਚ ਕੇ ਅਸੀਂ ਕਿਹਾ: ਤੁਸੀਂ ਸਾਡੇ ਸੱਯਦ (ਸਰਦਾਰ) ਹੋ। ਆਪ ﷺ ਨੇ ਫਰਮਾਇਆ: "ਸੱਯਦ ਤਾਂ ਅੱਲਾਹ ਹੈ।" ਅਸੀਂ ਕਿਹਾ: ਤੁਸੀਂ ਸਾਡੇ ਵਿੱਚੋਂ ਸਭ ਤੋਂ ਉੱਤਮ ਅਤੇ ਸਭ ਤੋਂ ਵੱਧ ਉਪਕਾਰ ਕਰਨ ਵਾਲੇ ਵਿਅਕਤੀ ਹੋ। ਤਾਂ ਆਪ ﷺ ਨੇ ਫਰਮਾਇਆ: "ਤੁਸੀਂ ਅਜਿਹੀ ਗੱਲ ਜਾਂ ਅਜਿਹੀ ਗੱਲ ਦਾ ਕੋਈ ਭਾਗ ਕਹਿ ਸਕਦੇ ਹੋ। ਲੇਕਿਨ ਕਿਤੇ ਸ਼ੈਤਾਨ ਤੁਹਾਨੂੰ ਆਪਣਾ ਸਾਥੀ ਨਾ ਬਣਾ ਲਵੇ।" (ਕਿ ਕਿਤੇ ਮੇਰੀ ਵਡਿਆਈ ਕਰਨ ਵਿੱਚ ਹੱਦੋਂ ਅੱਗੇ ਨਾ ਵਧਾ ਦੇਵੇ।)
[صحيح] - [رواه أبو داود وأحمد] - [سنن أبي داود - 4806]
ਅੱਲਾਹ ਦੇ ਨਬੀ ﷺ ਕੋਲ ਕੁੱਝ ਲੋਕਾਂ ਦਾ ਇੱਕ ਵਫ਼ਦ (ਪ੍ਰਤਿਨਿਧੀ ਮੰਡਲ) ਆਇਆ। ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਆਪ ﷺ ਦੀ ਵਡਿਆਈ ਵਿੱਚ ਕੁੱਝ ਗੱਲਾਂ ਕਹੀਆਂ, ਜਿਨ੍ਹਾਂ ਵਿੱਚੋਂ ਕੁੱਝ ਆਪ ﷺ ਨੂੰ ਚੰਗੀਆਂ ਨਹੀਂ ਲੱਗੀਆਂ। ਉਨ੍ਹਾਂ ਨੇ ਕਿਹਾ: "ਤੁਸੀਂ ਸਾਡੇ ਸੱਯਦ (ਸਰਦਾਰ) ਹੋ।" ਇਸ 'ਤੇ ਆਪ ﷺ ਨੇ ਉਨ੍ਹਾਂ ਨੂੰ ਕਿਹਾ: "ਸੱਯਦ ਤਾਂ ਅੱਲਾਹ ਹੈ।" ਜਿਸ ਦੇ ਕੋਲ ਆਪਣੀ ਮਖਲੂਕਾਂ (ਰਚਨਾਵਾਂ) ਦੀ ਪੂਰੀ ਸਰਦਾਰੀ ਹੈ ਅਤੇ ਉਹ ਸਾਰੇ ਉਸ ਦੇ ਗੁਲਾਮ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ: "ਤੁਸੀਂ ਸਾਡੇ ਵਿੱਚੋਂ ਸਭ ਤੋਂ ਉੱਤਮ" ਭਾਵ ਸਭ ਤੋਂ ਉੱਚੇ ਦਰਜੇ, ਸਭ ਤੋਂ ਵੱਧ ਇੱਜ਼ਤ ਅਤੇ ਸਭ ਤੋਂ ਵੱਧ ਵਿਸ਼ੇਸ਼ਤਾਵਾਂ ਵਾਲੇ ਵਿਅਕਤੀ ਹੋ। "ਅਤੇ ਸਭ ਤੋਂ ਵੱਧ ਉਪਕਾਰ ਕਰਨ ਵਾਲੇ" ਭਾਵ ਤੇ ਸਭ ਤੋਂ ਵੱਧ ਦਇਆਵਾਨ ਅਤੇ ਉੱਚੀ ਸ਼ਾਨ ਵਾਲੇ ਵਿਅਕਤੀ ਹਨ। ਇਸ ਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਨੂੰ ਨਸੀਹਤ ਕੀਤੀ ਕਿ ਉਹ ਆਪ ﷺ ਨੂੰ ਆਮ ਤੇ ਸਧਾਰਨ ਸ਼ਬਦਾਂ ਨਾਲ ਸੰਬੋਧਨ ਕਰਨ ਅਤੇ ਭਾਰੀ ਤੇ ਵੱਡੇ ਸ਼ਬਦਾਂ ਦੀ ਭਾਲ ਨਾ ਕਰਨ। ਕਿਤੇ ਇਹ ਨਾ ਹੋਵੇ ਕਿ ਸ਼ੈਤਾਨ ਉਨ੍ਹਾਂ ਨੂੰ ਅਤਿਕਥਨੀ ਦੇ ਰਾਹ 'ਤੇ ਲੈ ਜਾਵੇ, ਜੋ ਸ਼ਿਰਕ ਅਤੇ ਉਸ ਦੇ ਸਾਧਨਾਂ ਵੱਲ ਲੈ ਜਾਂਦਾ ਹੈ।