عَنْ صُهَيْبٍ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«عَجَبًا لِأَمْرِ الْمُؤْمِنِ، إِنَّ أَمْرَهُ كُلَّهُ خَيْرٌ، وَلَيْسَ ذَاكَ لِأَحَدٍ إِلَّا لِلْمُؤْمِنِ، إِنْ أَصَابَتْهُ سَرَّاءُ شَكَرَ، فَكَانَ خَيْرًا لَهُ، وَإِنْ أَصَابَتْهُ ضَرَّاءُ صَبَرَ، فَكَانَ خَيْرًا لَهُ».
[صحيح] - [رواه مسلم] - [صحيح مسلم: 2999]
المزيــد ...
ਸੁਹੈਬ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ:
"ਮੁਮਿਨ ਦੀ ਗੱਲ ਬੜੀ ਹੈਰਾਨੀ ਵਾਲੀ ਹੈ, ਉਸ ਦੀ ਹਰ ਹਾਲਤ ਹੀ ਵਧੀਆ ਹੁੰਦੀ ਹੈ, ਅਤੇ ਇਹ ਗੱਲ ਸਿਰਫ਼ ਮੁਮਿਨ ਲਈ ਹੈ।، ਜੇਕਰ ਉਸ ਨੂੰ ਖੁਸ਼ੀ ਮਿਲੇ ਤਾਂ ਉਹ ਸ਼ੁਕਰ ਕਰਦਾ ਹੈ ਅਤੇ ਇਹ ਉਸ ਲਈ ਫਾਇਦੇਮੰਦ ਹੁੰਦਾ ਹੈ, ਅਤੇ ਜੇਕਰ ਉਸ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਹੋਵੇ ਤਾਂ ਉਹ ਸਬਰ ਕਰਦਾ ਹੈ ਅਤੇ ਇਹ ਵੀ ਉਸ ਲਈ ਫਾਇਦੇਮੰਦ ਹੁੰਦਾ ਹੈ।"
[صحيح] - [رواه مسلم] - [صحيح مسلم - 2999]
ਨਬੀ ਕਰੀਮ ﷺ ਮੂਮਿਨ ਦੀ ਹਾਲਤ ਤੇ ਉਸਦੇ ਮਾਮਲਿਆਂ ਉੱਤੇ ਤਅੱਜੁਬ (ਹੈਰਾਨੀ) ਅਤੇ ਪਸੰਦਗੀ ਦਾ ਇਜ਼ਹਾਰ ਕਰਦੇ ਹਨ, ਕਿਉਂਕਿ ਮੂਮਿਨ ਦੀ ਹਰ ਹਾਲਤ ਭਲਾਈ ਵਾਲੀ ਹੁੰਦੀ ਹੈ – ਇਹ ਖੂਬੀ ਸਿਰਫ ਮੂਮਿਨ ਲਈ ਹੀ ਖਾਸ ਹੈ, ਕਿਸੇ ਹੋਰ ਲਈ ਨਹੀਂ। ਜੇ ਉਸ ਨੂੰ ਖੁਸ਼ਹਾਲੀ ਮਿਲੇ ਤਾਂ ਉਹ ਅੱਲਾਹ ਦਾ ਸ਼ੁਕਰ ਅਦਾ ਕਰਦਾ ਹੈ; ਇਸ ਤਰ੍ਹਾਂ ਉਹ ਸ਼ੁਕਰ ਕਰਨ ਦੁਆਰਾ ਅਜਰ ਹਾਸਲ ਕਰਦਾ ਹੈ। ਅਤੇ ਜੇ ਉਸ ਨੂੰ ਕੋਈ ਤਕਲੀਫ਼ ਪਹੁੰਚੇ ਤਾਂ ਉਹ ਸਬਰ ਕਰਦਾ ਹੈ ਅਤੇ ਅਜਰ ਦੀ ਉਮੀਦ ਰੱਖਦਾ ਹੈ ਅੱਲਾਹ ਕੋਲੋਂ, ਤਾਂ ਉਹ ਸਬਰ ਕਰਕੇ ਅਜਰ ਹਾਸਲ ਕਰਦਾ ਹੈ। ਇਸ ਤਰ੍ਹਾਂ ਉਹ ਹਰ ਹਾਲਤ ਵਿੱਚ ਅਜਰ ਵਿਚ ਹੁੰਦਾ ਹੈ।