عَنْ عُمَرَ بْنِ الْخَطَّابِ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«إِنَّ اللهَ عَزَّ وَجَلَّ يَنْهَاكُمْ أَنْ تَحْلِفُوا بِآبَائِكُمْ»، قَالَ عُمَرُ: فَوَاللهِ مَا حَلَفْتُ بِهَا مُنْذُ سَمِعْتُ رَسُولَ اللهِ صَلَّى اللهُ عَلَيْهِ وَسَلَّمَ نَهَى عَنْهَا ذَاكِرًا وَلَا آثِرًا.

[صحيح] - [متفق عليه] - [صحيح مسلم: 1646]
المزيــد ...

ਉਮਰ ਬਿਨ ਖੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ:
«ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਤਆਲਾ ਤੁਹਾਨੂੰ ਆਪਣੇ ਪਿਓ-ਦਾਦਿਆਂ ਦੀ ਕਸਮ (ਸੁੰਹ) ਖਾਣ ਤੋਂ ਮਨਾਹ ਕਰਦਾ ਹੈ।» ਉਮਰ ਰਜ਼ੀਅੱਲਾਹੁ ਅਨਹੁ ਨੇ ਕਿਹਾ: ਅੱਲਾਹ ਦੀ ਕਸਮ, ਜਦੋਂ ਤੋਂ ਮੈਂ ਅੱਲਾਹ ਦੇ ਰਸੂਲ ﷺ ਨੂੰ ਇਸ ਤੋਂ ਮਨਾਹ ਕਰਦੇ ਹੋਏ ਸੁਣਿਆ ਹੈ, ਮੈਂ ਕਦੀ ਆਪਣੇ ਪਿਓ-ਦਾਦਿਆਂ ਦੀ ਕਸਮ ਨਹੀਂ ਖਾਧੀ। ਨਾ ਜਾਣ-ਬੁੱਝ ਕੇ ਅਤੇ ਨਾ ਕਿਸੇ ਦੀ ਨਕਲ ਕਰਦੇ ਹੋਏ।

[صحيح] - [متفق عليه] - [صحيح مسلم - 1646]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਅੱਲਾਹ ਤਆਲਾ ਨੇ ਪਿਓ-ਦਾਦਿਆਂ ਦੀ ਕਸਮ (ਸੁੰਹ) ਖਾਣ ਤੋਂ ਮਨਾਹ ਕੀਤਾ ਹੈ। ਸੋ, ਜਿਸ ਕਿਸੇ ਨੂੰ ਕਸਮ ਖਾਣੀ ਹੋਵੇ, ਉਹ ਅੱਲਾਹ ਦੀ ਕਸਮ ਖਾਵੇ, ਕਿਸੇ ਹੋਰ ਦੀ ਨਹੀਂ। ਉਸਤੋਂ ਬਾਅਦ ਉਮਰ ਬਿਨ ਖ਼ਤਾਬ ਰਜ਼ੀਅੱਲਾਹੁ ਅਨਹੁ ਨੇ ਦੱਸਿਆ ਕਿ ਜਿਸ ਦਿਨ ਤੋਂ ਉਨ੍ਹਾਂ ਨੇ ਅੱਲਾਹ ਦੇ ਰਸੂਲ ﷺ ਨੂੰ ਪਿਓ-ਦਾਦਿਆਂ ਸੀ ਕਸਮ ਖਾਣ ਤੋਂ ਮਨਾਹ ਕਰਦੇ ਹੋਏ ਸੁਣਿਆ ਹੈ, ਉਨ੍ਹਾਂ ਨੇ ਪਿਓ-ਦਾਦਿਆਂ ਦੀ ਕਸਮ ਨਹੀਂ ਖਾਧੀ। ਨਾ ਜਾਣ-ਬੁੱਝ ਕੇ ਅਤੇ ਨਾ ਕਿਸੇ ਹੋਰ ਦੁਆਰਾ ਗ਼ੈਰਉੱਲਾਹ (ਅੱਲਾਹ ਤੋਂ ਇਲਾਵਾ ਕਿਸੇ ਹੋਰ) ਦੀ ਖਾਧੀ ਕਸਮ ਦੀ ਨਕਲ ਕਰਦੇ ਹੋਏ।

ਹਦੀਸ ਦੇ ਫਾਇਦੇ ਵਿੱਚੋਂ

  1. ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਕਸਮ ਖਾਣਾ ਹਰਾਮ ਹੈ। ਆਪ ﷺ ਨੇ ਇੱਥੇ ਪਿਓ-ਦਾਦਿਆਂ ਦਾ ਜ਼ਿਕਰ ਇਸ ਲਈ ਕੀਤਾ ਹੈ ਕਿਉਂਕਿ ਜਹਾਲਤ (ਅਗਿਆਨਤਾ) ਦੇ ਸਮੇਂ ਵਿੱਚ ਪਿਓ-ਦਾਦਿਆਂ ਦੀ ਕਸਮ ਖਾਣਾ ਆਮ ਗੱਲ ਸੀ।
  2. ਅਰਬੀ ਭਾਸ਼ਾ ਦੇ ਸ਼ਬਦ "الحَلِف" ਦਾ ਮਤਲਬ ਹੈ ਕਿਸੇ ਗੱਲ ਦੀ ਪੁਸ਼ਟੀ ਕਰਨ ਲਈ ਅੱਲਾਹ, ਉਸਦੇ ਨਾਵਾਂ ਜਾਂ ਸਿਫ਼ਤਾਂ (ਗੁਣਾਂ) ਦੀ ਕਸਮ ਖਾਣਾ।
  3. ਉਮਰ ਰਜ਼ੀਅੱਲਾਹੁ ਅਨਹੁ ਦੀ ਫਜ਼ੀਲਤ (ਵਡਿਆਈ) ਕਿ ਉਹ ਅੱਲਾਹ ਦੇ ਰਸੂਲ ﷺ ਦੇ ਹੁਕਮਾਂ ਦੀ ਤੁਰੰਤ ਪਾਲਣਾ ਕਰਦੇ ਸੀ, ਸ਼ਰੀਅਤ ਦੇ ਰਹੱਸਾਂ ਅਤੇ ਨਿਯਮਾਂ ਨੂੰ ਡੂੰਘਾਈ ਨਾਲ ਸਮਝਦੇ ਸੀ ਅਤੇ ਪਰਹੇਜ਼ਗਾਰੀ (ਰੱਬ ਦੇ ਡਰ) ਦੀ ਸਭ ਤੋਂ ਵਧੀਆ ਉਦਾਹਰਣ ਪੇਸ਼ ਕਰਦੇ ਸੀ।
ਅਨੁਵਾਦ ਦਿਖਾਓਣਾ
ਹੋਰ