عَنْ أَبِي هُرَيْرَةَ رَضِيَ اللَّهُ عَنْهُ قَالَ: قَالَ رَسُولُ اللَّهِ صَلَّى اللهُ عَلَيْهِ وَسَلَّمَ:
«كُلُّ سُلاَمَى مِنَ النَّاسِ عَلَيْهِ صَدَقَةٌ، كُلَّ يَوْمٍ تَطْلُعُ فِيهِ الشَّمْسُ يَعْدِلُ بَيْنَ الِاثْنَيْنِ صَدَقَةٌ، وَيُعِينُ الرَّجُلَ عَلَى دَابَّتِهِ فَيَحْمِلُ عَلَيْهَا أَوْ يَرْفَعُ عَلَيْهَا مَتَاعَهُ صَدَقَةٌ، وَالكَلِمَةُ الطَّيِّبَةُ صَدَقَةٌ، وَكُلُّ خُطْوَةٍ يَخْطُوهَا إِلَى الصَّلاَةِ صَدَقَةٌ، وَيُمِيطُ الأَذَى عَنِ الطَّرِيقِ صَدَقَةٌ».
المزيد
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਹਰ ਦਿਨ ਜਿਸ ਵਿੱਚ ਸੂਰਜ ਨਿੱਕਲਦਾ ਹੈ, ਇਨਸਾਨ ਦੇ ਹਰ ਜੋੜ 'ਤੇ ਸਦਕਾ (ਪੁੰਨ) ਕਰਨਾ ਲਾਜ਼ਮੀ ਹੈ। ਹਰ ਦਿਨ ਜਿਸ ਵਿੱਚ ਸੂਰਜ ਨਿੱਕਲਦਾ ਹੈ, ਤੁਹਾਡਾ ਦੋ ਬੰਦਿਆਂ ਵਿਚਕਾਰ ਇਨਸਾਫ (ਨਿਆ) ਕਰਨਾ ਸਦਕਾ ਹੈ, ਕਿਸੇ ਵਿਅਕਤੀ ਨੂੰ ਉਸ ਦੀ ਸਵਾਰੀ 'ਤੇ ਬਿਠਾਉਣ ਜਾਂ ਉਸ ਦੇ ਸਮਾਨ ਨੂੰ ਉੱਤੇ ਚੁੱਕ ਕੇ ਰੱਖਣ ਵਿੱਚ ਉਸਦੀ ਮਦਦ ਕਰਨਾ ਸਦਕਾ ਹੈ, ਚੰਗੀ ਗੱਲ ਕਹਿਣਾ ਸਦਕਾ ਹੈ, ਨਮਾਜ਼ ਵੱਲ ਜਾਣ ਵਾਲਾ ਹਰ ਕਦਮ ਸਦਕਾ ਹੈ ਅਤੇ ਰਸਤੇ ਵਿੱਚੋਂ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਹਟਾਉਣਾ ਵੀ ਸਦਕਾ ਹੈ।"