عَنْ عَبْدِ اللهِ بْنِ مَسْعُودٍ رضي الله عنه قَالَ: قَالَ رَسُولُ اللهِ صَلَّى اللَّهُ عَلَيْهِ وَسَلَّمَ:
«لَيْسَ الْمُؤْمِنُ بِالطَّعَّانِ وَلاَ اللَّعَّانِ وَلاَ الفَاحِشِ وَلاَ البَذِيءِ».
[صحيح] - [رواه الترمذي] - [سنن الترمذي: 1977]
المزيــد ...
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਮੋਮਿਨ ਤਾਅਨਾ ਦੇਣ ਵਾਲਾ, ਲਾਹਨਤ ਕਰਨ ਵਾਲਾ, ਬਦਜ਼ੁਬਾਨ ਅਤੇ ਅਸ਼ਲੀਲ ਗੱਲਾਂ ਬੋਲਣ ਵਾਲਾ ਨਹੀਂ ਹੁੰਦਾ।"
[صحيح] - [رواه الترمذي] - [سنن الترمذي - 1977]
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਇੱਕ ਸੰਪੂਰਨ ਈਮਾਨ ਵਾਲੇ ਮੋਮਿਨ ਨੂੰ ਸ਼ੋਭਾ ਨਹੀਂ ਦਿੰਦਾ ਕਿ ਕਿਸੇ ਦੀ ਨਸਲ (ਜਾਤ) ਬਾਰੇ ਬੁਰਾ-ਭਲਾ ਕਹੇ, ਬਹੁਤ ਜ਼ਿਆਦਾ ਗਾਲਾਂ ਕੱਢੇ, ਲਾਅਨਤ ਕਰੇ ਅਤੇ ਸ਼ਰਮੋ-ਹਯਾ (ਲਾਜ) ਨੂੰ ਤਿਆਗ ਕੇ ਆਪਣੇ ਸ਼ਬਦਾਂ ਅਤੇ ਕਰਮਾਂ ਰਾਹੀਂ ਅਸ਼ਲੀਲ ਤੇ ਘਿਨਾਉਣੇ ਵਿਵਹਾਰ ਦਾ ਪ੍ਰਗਟਾਵਾ ਕਰੇ।