عَنِ ابْنِ عَبَّاسٍ رضي الله عنهما:
أَنَّ نَبِيَّ اللهِ صَلَّى اللهُ عَلَيْهِ وَسَلَّمَ كَانَ يَقُولُ عِنْدَ الْكَرْبِ: «لَا إِلَهَ إِلَّا اللهُ الْعَظِيمُ الْحَلِيمُ، لَا إِلَهَ إِلَّا اللهُ رَبُّ الْعَرْشِ الْعَظِيمِ، لَا إِلَهَ إِلَّا اللهُ رَبُّ السَّمَاوَاتِ وَرَبُّ الْأَرْضِ وَرَبُّ الْعَرْشِ الْكَرِيمِ».
[صحيح] - [متفق عليه] - [صحيح مسلم: 2730]
المزيــد ...
ਹਜ਼ਰਤ ਇਬਨ ਅੱਬਾਸ ਰਜ਼ੀ ਅੱਲਾਹੁ ਅਨਹੁਮਾ ਬਿਆਨ ਕਰਦੇ ਹਨ
ਨਬੀ ਅੱਲਾਹ ﷺ ਮੁਸ਼ਕਿਲ ਵੇਲੇ ਕਹਿੰਦੇ ਸਨ:
«ਲਾ ਇਲਾਹਾ ਇੱਲਾੱਲਾਹੁਲ ਅਜ਼ੀਮੁਲ ਹਲੀਮੁ، ਲਾਹਿ ਇਲਾਹਾ ਇੱਲਾੱਲਾਹੁ ਰੱਬੁਲ ਅਰਸ਼ਿਲ ਅਜ਼ੀਮਿ, ਲਾਹਿ ਇਲਾਹਾ ਇੱਲਾੱਲਾਹੁ ਰੱਬੁੱਸਮਾਵਾਤਿ ਵ ਰੱਬੁਲ ਅਰਦੀ ਵ ਰੱਬੁਲ ਅਰਸ਼ਿਲ ਕਰੀਮਿ»।
[صحيح] - [متفق عليه] - [صحيح مسلم - 2730]
ਨਬੀ ﷺ ਮੁਸ਼ਕਲ ਅਤੇ ਗ਼ਮ ਦੇ ਵਕ਼ਤ ਕਹਿੰਦੇ ਸਨ: ««ਲਾ ਇਲਾਹਾ ਇੱਲਾੱਲਾਹੁਲ» ਅਰਥ ਹੈ ਕਿ ਸੱਚਾ ਇਬਾਦਤਯੋਗ ਕੇਵਲ ਅੱਲਾਹ ਹੀ ਹੈ,«ਅਜ਼ੀਮੁਲ» ਦਾ ਮਤਲਬ ਹੈ ਮਹਾਨ, ਸ਼ਾਨਦਾਰ, ਆਪਣੇ ਆਪ ਅਤੇ ਆਪਣੇ ਸੁਭਾਵ ਅਤੇ ਕਰਮਾਂ ਵਿੱਚ ਉੱਚ ਦਰਜੇ ਵਾਲਾ,«ਹਲੀਮ،» ਉਹ ਹੈ ਜੋ ਗੁਨਾਹਗਾਰ ਨੂੰ ਫੌਰੀ ਸਜ਼ਾ ਨਹੀਂ ਦਿੰਦਾ, ਸਜ਼ਾ ਨੂੰ ਮੁਲਤਵੀ ਕਰਦਾ ਹੈ ਅਤੇ ਸਮਰੱਥਾ ਦੇ ਬਾਵਜੂਦ ਮਾਫ਼ ਕਰ ਸਕਦਾ ਹੈ, ਕਿਉਂਕਿ ਉਹ ਸਭ ਕੁਝ ਕਰਨ ਵਾਲਾ ਸਭ ਤੋਂ ਬੜਾ ਹੈ। «ਲਾ ਇਲਾਹ ਇੱਲਾੱਲਾਹਿ ਰੱਬੁਲ ਅਰਸ਼ਿਲ ਅਜ਼ੀਮ» ਮਹਾਨ ਅਰਸ਼ ਦਾ ਰੱਬ, «ਲਾ ਇਲਾਹ ਇੱਲਾੱਲਾਹਿ ਰੱਬੁੱਸਮਾਵਾਤਿ ਵਲ ਅਰਦ» ਅਸਮਾਨਾਂ ਅਤੇ ਧਰਤੀ ਦਾ ਰੱਬ,ਅਤੇ ਉਹਨਾਂ ਦਾ ਸਿਰਜਣਹਾਰ, ਮਾਲਕ ਅਤੇ ਸਭ ਕੁਝ ਠੀਕ ਕਰਨ ਵਾਲਾ ਹੈ, ਜਿਸ ਤਰ੍ਹਾਂ ਉਹ ਚਾਹੇ ਪ੍ਰਬੰਧ ਕਰਦਾ ਹੈ, «ਰੱਬੁਲ ਅਰਸ਼ਿਲ ਕਰੀਮ» ਕਰੀਮ ਅਰਸ਼ ਦਾ ਰੱਬ।