عَنْ أَنَسٍ رضي الله عنه قَالَ:
كَانَ رَسُولُ اللهِ صَلَّى اللَّهُ عَلَيْهِ وَسَلَّمَ يُكْثِرُ أَنْ يَقُولَ: «يَا مُقَلِّبَ القُلُوبِ ثَبِّتْ قَلْبِي عَلَى دِينِكَ»، فَقُلْتُ: يَا رَسُولَ اللهِ، آمَنَّا بِكَ وَبِمَا جِئْتَ بِهِ فَهَلْ تَخَافُ عَلَيْنَا؟ قَالَ: «نَعَمْ، إِنَّ القُلُوبَ بَيْنَ أُصْبُعَيْنِ مِنْ أَصَابِعِ اللهِ يُقَلِّبُهَا كَيْفَ يَشَاءُ».
المزيد
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅੱਲਾਹ ਦੇ ਰਸੂਲ ﷺ ਅਕਸਰ ਇਹ ਦੁਆ ਕਰਿਆ ਕਰਦੇ ਸਨ: "يَا مُقَلِّبَ القُلُوبِ ثَبِّتْ قَلْبِي عَلَى دِينِكَ - ਯਾ ਮੁਕੱਲੀ-ਬਲ ਕੁਲੂਬ ਸੱਬਿਤ ਕਲਬੀ ਅਲਾ ਦੀਨਿਕ।" (ਹੇ ਦਿਲਾਂ ਨੂੰ ਮੋੜਨ ਵਾਲੇ! ਮੇਰੇ ਦਿਲ ਨੂੰ ਆਪਣੇ ਦੀਨ 'ਤੇ ਸਥਿਰ ਰੱਖ।) ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਅਸੀਂ ਤੁਹਾਡੇ 'ਤੇ ਅਤੇ ਤੁਹਾਡੇ ਲਿਆਂਦੇ ਦੀਨ 'ਤੇ ਈਮਾਨ ਲਿਆਏ ਹਾਂ। ਫਿਰ ਵੀ ਕੀ ਤੁਹਾਨੂੰ ਸਾਡੇ ਬਾਰੇ ਡਰ ਹੈ?ਆਪ ﷺ ਨੇ ਕਿਹਾ: "ਹਾਂ, ਬੇਸ਼ੱਕ ਦਿਲ ਅੱਲਾਹ ਦੀਆਂ ਉਂਗਲਾਂ ਵਿੱਚੋਂ ਦੋ ਉਂਗਲਾਂ ਦੇ ਵਿੱਚ ਹਨ। ਅੱਲਾਹ ਜਿਵੇਂ ਚਾਹੁੰਦਾ ਹੈ, ਉਨ੍ਹਾਂ ਨੂੰ ਮੋੜ ਦਿੰਦਾ ਹੈ।"