عَنْ أَبِي مُوسَى رضي الله عنه عَنِ النَّبِيِّ صَلَّى اللهُ عَلَيْهِ وَسَلَّمَ قَالَ:
«إِنَّمَا مَثَلُ الْجَلِيسِ الصَّالِحِ وَالْجَلِيسِ السَّوْءِ كَحَامِلِ الْمِسْكِ وَنَافِخِ الْكِيرِ، فَحَامِلُ الْمِسْكِ: إِمَّا أَنْ يُحْذِيَكَ، وَإِمَّا أَنْ تَبْتَاعَ مِنْهُ، وَإِمَّا أَنْ تَجِدَ مِنْهُ رِيحًا طَيِّبَةً، وَنَافِخُ الْكِيرِ: إِمَّا أَنْ يُحْرِقَ ثِيَابَكَ، وَإِمَّا أَنْ تَجِدَ رِيحًا خَبِيثَةً».
المزيد
ਅਬੁ ਮੂਸਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
«ਚੰਗੇ ਅਤੇ ਮਾੜੇ ਸਾਥੀ ਦੀ ਉਦਾਹਰਣ ਕਸਤੂਰੀ ਵੇਚਣ ਵਾਲੇ ਅਤੇ ਭੱਠੀ ਫੂਕਣ ਵਾਲੇ ਦੀ ਹੈ। ਕਸਤੂਰੀ ਵੇਚਣ ਵਾਲਾ ਜਾਂ ਤਾਂ ਤੈਨੂੰ ਖੁਸ਼ਬੂ ਤੋਹਫ਼ੇ ਵਿੱਚ ਦੇਵੇਗਾ ਜਾਂ ਤੂੰ ਉਸ ਕੋਲੋਂ ਖਰੀਦੇਗਾ ਜਾਂ (ਘੱਟੋ-ਘੱਟ) ਤੈਨੂੰ ਉਸ ਦੀ ਸੋਹਣੀ ਸੁਗੰਧ ਹੀ ਮਿਲੇਗੀ। ਜਦੋਂ ਕਿ ਭੱਠੀ ਫੂਕਣ ਵਾਲਾ ਜਾਂ ਤਾਂ ਤੇਰੇ ਕੱਪੜੇ ਸਾੜ ਦੇਵੇਗਾ ਜਾਂ ਤੈਨੂੰ ਉਸਦੀ ਬਦਬੂ ਮਿਲੇਗੀ।»