عن أبِي هُرَيرةَ رضي الله عنه أنَّ رسول الله صلى الله عليه وسلمَ قال:
«إذا قُلْتَ لِصَاحِبِكَ: أَنْصِتْ، يومَ الجمعةِ، والْإِمامُ يَخْطُبُ، فَقَدْ لَغَوْتَ».
[صحيح] - [متفق عليه] - [صحيح مسلم: 851]
المزيــد ...
ਹਜ਼ਰਤ ਅਬੂ ਹੁਰੈਰਾ ਰਜ਼ੀਅੱਲਾਹੁ ਅਨਹਾਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਜੇ ਤੁਸੀਂ ਜੁਮ੍ਹੇ ਦੇ ਦਿਨ ਖੁਤਬੇ ਦੇ ਦੌਰਾਨ ਆਪਣੇ ਸਾਥੀ ਨੂੰ ਇਹ ਕਿਹਾ, ‘ਚੁੱਪ ਰਹੋ’, ਤਾ ਵੀ ਤੁਸੀਂ ਲਾਘੂ (ਫ਼ਜ਼ੂਲ ਗੱਲ) ਕੀਤੀ।”
[صحيح] - [متفق عليه] - [صحيح مسلم - 851]
ਨਬੀ ਕਰੀਮ ﷺ ਨੇ ਇਹ ਵਾਜਿਅ ਕਰ ਦਿੱਤਾ ਕਿ ਜੋ ਸ਼ਖ਼ਸ ਜੁਮ੍ਹੇ ਦੇ ਖੁਤਬੇ ਵਿੱਚ ਹਾਜ਼ਰ ਹੋਵੇ, ਉਸ 'ਤੇ ਲਾਜ਼ਮੀ ਹੈ ਕਿ ਉਹ ਖੁਤਬਾ ਦੇਣ ਵਾਲੇ ਨੂੰ ਗੌਰ ਨਾਲ ਸੁਣੇ, ਤਾਂ ਜੋ ਵਾਜ਼ ਤੇ ਨਸੀਹਤਾਂ ਨੂੰ ਸੋਚ ਸਮਝ ਕੇ ਆਪਣੇ ਉੱਤੇ ਲਾਗੂ ਕਰ ਸਕੇ। ਜੇ ਕੋਈ ਸ਼ਖ਼ਸ ਇਮਾਮ ਦੇ ਖੁਤਬੇ ਦੇ ਦੌਰਾਨ — ਭਾਵੇਂ ਬਹੁਤ ਥੋੜ੍ਹੀ ਗੱਲ ਹੀ ਕਿਉਂ ਨਾ ਹੋਵੇ — ਕਿਸੇ ਹੋਰ ਨੂੰ "ਚੁੱਪ ਰਹੋ" ਜਾਂ "ਧਿਆਨ ਨਾਲ ਸੁਣੋ" ਕਹਿ ਦੇਵੇ, ਤਾਂ ਉਹ ਜੁਮ੍ਹੇ ਦੀ ਨਮਾਜ਼ ਦਾ ਬੜਾ ਸਵਾਬ ਗਵਾ ਬੈਠਦਾ ਹੈ।