عَنْ أَبِي سَعِيدٍ الْخُدْرِيِّ وَأَبِي هُرَيْرَةَ رضي الله عنهما عَنِ النَّبِيِّ صَلَّى اللهُ عَلَيْهِ وَسَلَّمَ قَالَ:
«يُنَادِي مُنَادٍ: إِنَّ لَكُمْ أَنْ تَصِحُّوا فَلَا تَسْقَمُوا أَبَدًا، وَإِنَّ لَكُمْ أَنْ تَحْيَوْا فَلَا تَمُوتُوا أَبَدًا، وَإِنَّ لَكُمْ أَنْ تَشِبُّوا فَلَا تَهْرَمُوا أَبَدًا، وَإِنَّ لَكُمْ أَنْ تَنْعَمُوا فَلَا تَبْأَسُوا أَبَدًا» فَذَلِكَ قَوْلُهُ عَزَّ وَجَلَّ: {وَنُودُوا أَنْ تِلْكُمُ الْجَنَّةُ أُورِثْتُمُوهَا بِمَا كُنْتُمْ تَعْمَلُونَ} [الأعراف: 43].
[صحيح] - [رواه مسلم] - [صحيح مسلم: 2837]
المزيــد ...
ਹਜ਼ਰਤ ਅਬੂ ਸਈਦ ਖੁਦਰੀ ਅਤੇ ਹਜ਼ਰਤ ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਨੇ ਫਰਮਾਇਆ:
«ਇੱਕ ਘੋਸ਼ਣਾ ਕਰਨ ਵਾਲਾ ਘੋਸ਼ਣਾ ਕਰੇਗਾ: ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਸਿਹਤਮੰਦ ਰਹੋਗੇ ਅਤੇ ਕਦੇ ਵੀ ਬੀਮਾਰ ਨਹੀਂ ਹੋਵੋਗੇ, ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਹਮੇਸ਼ਾਂ ਜਿਉਂਦੇ ਰਹੋਗੇ ਅਤੇ ਕਦੇ ਵੀ ਨਹੀਂ ਮਰੋਗੇ, ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਨੌਜਵਾਨ ਰਹੋਗੇ ਅਤੇ ਕਦੇ ਵੀ ਬੁੱਢੇ ਨਹੀਂ ਹੋਵੋਗੇ, ਅਤੇ ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਆਨੰਦ ਮਾਣੋਗੇ ਅਤੇ ਕਦੇ ਵੀ ਦੁੱਖੀ ਨਹੀਂ ਹੋਵੋਗੇ» — ਇਹੀ ਅਲਲਾਹ ਤਆਲਾ ਦਾ ਫ਼ਰਮਾਨ ਹੈ: {ਵਨੂਦੂ ਅਨ ਤਿਲਕੁਮੁਲ ਜੰਨਤੁ ਉਰੀਸਤੁਮੂਹਾ ਬਿਮਾ ਕੁੰਤੁਮ ਤਾਮਲੂਨ (ਸੂਰਤ [ਅਲ-ਅਅਰਾਫ਼: ਆਇਤ- } 43]
«ਅਤੇ ਉਨਾਂ ਨੂੰ ਆਵਾਜ਼ ਦਿੱਤੀ ਜਾਵੇਗੀ: ਇਹੋ ਜਨਤ ਹੈ ਜੋ ਤੁਹਾਨੂੰ ਤੁਹਾਡੇ ਅਮਲਾਂ ਕਰਕੇ ਵਾਰਸ ਵਜੋਂ ਮਿਲੀ»।
[صحيح] - [رواه مسلم] - [صحيح مسلم - 2837]
ਨਬੀ ਕਰੀਮ ﷺ ਨੇ ਜ਼ਿਕਰ ਕੀਤਾ ਕਿ ਜਦੋਂ ਜੰਨਤੀ ਲੋਕ ਜੰਨਤ ਵਿੱਚ ਨੇਮਤਾਂ ਦਾ ਆਨੰਦ ਮਾਣ ਰਹੇ ਹੋਣਗੇ, ਤਾਂ ਇਕ ਘੋਸ਼ਣਾਕਾਰ ਉਨ੍ਹਾਂ ਨੂੰ ਆਵਾਜ਼ ਮਾਰੇਗਾ: "ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਸਦਾ ਸਿਹਤਮੰਦ ਰਹੋਗੇ, ਜੰਨਤ ਵਿੱਚ ਤੁਸੀਂ ਕਦੇ ਵੀ ਨਹੀਂ ਬੀਮਾਰ ਹੋਵੋਗੇ, ਭਾਵੇਂ ਰੋਗ ਥੋੜ੍ਹਾ ਹੀ ਹੋਵੇ।ਅਤੇ ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਹਮੇਸ਼ਾਂ ਜਿਉਂਦੇ ਰਹੋਗੇ, ਜੰਨਤ ਵਿੱਚ ਤੁਸੀਂ ਕਦੇ ਵੀ ਨਹੀਂ ਮਰੋਗੇ, ਭਾਵੇਂ ਨੀਂਦ ਆਵੇ ਜੋ ਕਿ ਛੋਟੀ ਮੌਤ ਹੁੰਦੀ ਹੈ।ਅਤੇ ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਨੌਜਵਾਨ ਰਹੋਗੇ, ਕਦੇ ਵੀ ਬੁੱਢੇ ਨਹੀਂ ਹੋਵੋਗੇ।ਅਤੇ ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਆਨੰਦ ਮਾਣੋਗੇ, ਕਦੇ ਵੀ ਗਮਗੀਨ ਜਾਂ ਪਰੇਸ਼ਾਨ ਨਹੀਂ ਹੋਵੋਗੇ।"ਇਹੀ ਅੱਲਾਹ ਤਆਲਾ ਦਾ ਕਹਿਣਾ ਹੈ: { **{ਵਨੂਦੂ ਅਨ ਤਿਲਕੁਮੁਲ ਜੰਨਤੁ ਉਰੀਸਤੁਮੂਹਾ ਬਿਮਾ ਕੁੰਤੁਮ ਤਾਮਲੂਨ (ਸੂਰਤ [ਅਲ-ਅਅਰਾਫ਼: ਆਇਤ- } 43]** **"ਅਤੇ ਉਨ੍ਹਾਂ ਨੂੰ ਆਵਾਜ਼ ਦਿੱਤੀ ਜਾਵੇਗੀ: ਇਹ ਹੈ ਉਹ ਜੰਨਤ ਜੋ ਤੁਹਾਨੂੰ ਤੁਹਾਡੇ ਅਮਲਾਂ ਦੀ ਬਦੌਲਤ ਵਾਰਸ ਵਜੋਂ ਮਿਲੀ ਹੈ।"**