عَنْ أَبِي هُرَيْرَةَ رَضِيَ اللَّهُ عَنْهُ قَالَ: قَالَ رَسُولُ اللَّهِ صَلَّى اللهُ عَلَيْهِ وَسَلَّمَ:
«وَالَّذِي نَفْسِي بِيَدِهِ، لَيُوشِكَنَّ أَنْ يَنْزِلَ فِيكُمْ ابْنُ مَرْيَمَ حَكَمًا مُقْسِطًا، فَيَكْسِرَ الصَّلِيبَ، وَيَقْتُلَ الخِنْزِيرَ، وَيَضَعَ الجِزْيَةَ، وَيَفِيضَ المَالُ حَتَّى لاَ يَقْبَلَهُ أَحَدٌ».
[صحيح] - [متفق عليه] - [صحيح البخاري: 2222]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
«ਉਸ ਜ਼ਾਤ (ਹਸਤੀ) ਦੀ ਸੁੰਹ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਉਹ ਸਮਾਂ ਬਹੁਤ ਹੀ ਨੇੜੇ ਹੈ, ਜਦੋਂ ਤੁਹਾਡੇ ਵਿਚਕਾਰ ਮਰੀਅਮ ਦਾ ਪੁੱਤਰ ਇਨਸਾਫ ਵਾਲਾ ਹਾਕਮ ਬਣ ਕੇ ਉੱਤਰੇਗਾ। ਉਹ ਸਲੀਬ (ਈਸਾਈ ਕਰਾਸ) ਨੂੰ ਤੋੜ ਦੇਵੇਗਾ, ਸੂਰ ਦਾ ਕਤਲ ਕਰੇਗਾ, ਜਜ਼ੀਆ ਖਤਮ ਕਰ ਦੇਵੇਗਾ ਅਤੇ ਧਨ ਇੰਨਾ ਵੱਧ ਜਾਵੇਗਾ ਕਿ ਕੋਈ ਵੀ ਉਸ ਨੂੰ ਲੈਣ ਵਾਲਾ ਨਹੀਂ ਹੋਵੇਗਾ।»
[صحيح] - [متفق عليه] - [صحيح البخاري - 2222]
ਅੱਲਾਹ ਦੇ ਨਬੀ ﷺ ਕਸਮ (ਸੁੰਹ) ਖਾ ਕੇ ਦੱਸਦੇ ਹਨ ਕਿ ਈਸਾ ਬਿਨ ਮਰੀਅਮ (ਅ.) ਦੇ ਉੱਤਰਨ ਦਾ ਸਮਾਂ ਬਹੁਤ ਹੀ ਨੇੜੇ ਹੈ, ਜਦੋਂ ਉਹ ਲੋਕਾਂ ਵਿੱਚ ਮੁਹੰਮਦੀ ਸ਼ਰੀਅਤ ਦੇ ਮੁਤਾਬਕ ਇਨਸਾਫ ਦੇ ਨਾਲ ਹਕੂਮਤ (ਸ਼ਾਸਨ) ਚਲਾਉਣਗੇ। ਉਹ ਸਲੀਬ (ਕਰਾਸ) ਤੋੜਨਗੇ, ਜਿਸ ਦਾ ਈਸਾਈ ਸਨਮਾਨ ਕਰਦੇ ਹਨ। ਈਸਾ (ਅ.) ਸੂਰ ਨੂੰ ਕਤਲ ਕਰਨਗੇ; ਜਜ਼ੀਆ (ਮੁਸਲਿਮ ਸ਼ਾਸਨ ਅਧੀਨ ਰਹਿਣ ਵਾਲੇ ਗੈਰ-ਮੁਸਲਮਾਨਾਂ 'ਤੇ ਲਗਾਇਆ ਗਿਆ ਸੁਰੱਖਿਆ ਕਰ/ਟੈਕਸ) ਖਤਮ ਕਰ ਦੇਣਗੇ ਅਤੇ ਸਾਰੇ ਲੋਕਾਂ ਨੂੰ ਇਸਲਾਮ ਕਬੂਲ ਕਰਨ 'ਤੇ ਉਭਾਰਣਗੇ। ਉਸ ਸਮੇਂ ਧਨ-ਦੌਲਤ ਦੀ ਇੰਨੀ ਬਹੁਤਾਤ ਹੋਵੇਗੀ, ਹਰ ਆਦਮੀ ਕੋਲ ਇੰਨਾ ਪੈਸਾ ਹੋਵੇਗਾ ਅਤੇ ਇੰਨੀ ਬਰਕਤ ਉੱਤਰੇਗੀ ਕਿ ਕੋਈ ਵੀ ਮਾਲ (ਧਨ) ਨੂੰ ਕਬੂਲ ਕਰਨ ਲਈ ਤਿਆਰ ਨਹੀਂ ਹੋਵੇਗਾ।